ਰੈੱਡ ਵਾਈਨ ਪੀਣ ਵਾਲਿਆਂ ਲਈ ਖ਼ੁਸ਼ਖ਼ਬਰੀ

0
311

ਰੈੱਡ ਵਾਈਨ ’ਚ ਮੌਜੂਦ ਤੱਤ ਵਿਅਕਤੀ ਦੇ ਵਿਕਾਸ ਤੇ ਮਾਨਸਿਕ ਰੋਗ ਵਰਗੇ ਗੰਭੀਰ ਵਿਕਾਰਾਂ ਨੂੰ ਫੈਲਾਉਣ ਵਾਲੇ ਜੀਵਾਣੂਆਂ ਨੂੰ ਬਣਨ ਤੋਂ ਰੋਕਦੇ ਹਨ। ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਰੈੱਡ ਵਾਈਨ ਤੋਂ ਨਿਸ਼ਚਿਤ ਜਨਮਜਾਤ ਮੈਟਾਬੋਲਿਕ ਰੋਗਾਂ ਦੇ ਇਲਾਜ ਵਿੱਚ ਮਦਦ ਮਿਲਦੀ ਹੈ। ਅਨੁਵੰਸ਼ਿਕ ਮੈਟਾਬੋਲਿਕ ਵਿਕਾਰਾਂ ਤੋਂ ਪੀੜਤ ਜ਼ਿਆਦਾਤਰ ਲੋਕਾਂ ਵਿੱਚ ਜਨਮ ਤੋਂ ਵੀ ਦੋਸ਼ਪੂਰਨ ਜੀਨਸ ਹੁੰਦੇ ਹਨ ਜਿਸ ਦੇ ਸਿੱਟੇ ਵਜੋਂ ਐਨਜ਼ਾਈਮ ਦੀ ਕਮੀ ਹੋ ਜਾਂਦੀ ਹੈ।
ਇਹੋ ਜਿਹੇ ਮਰੀਜ਼ਾਂ ਨੂੰ ਇਲਾਜ ਵਜੋਂ ਆਜੀਵਨ ਸਖ਼ਤ ਜੀਵਨਸ਼ੈਲੀ ਤੇ ਸੰਤੁਲਿਤ ਭੋਜਨ ਦਾ ਪਾਲਣ ਕਰਨਾ ਚਾਹੀਦਾ ਹੈ। ਕਮਿਊਨੂਕੇਸ਼ਨਜ਼ ਕੈਮਿਸਟਰੀ ਨਾਂ ਦੇ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈੱਡ ਵਾਈਨ ਵਿੱਚ ਸੁਭਾਵਿਕ ਰੂਪ ਤੋਂ ਮੌਜੂਦ ਨਿਸ਼ਚਿਤ ਘਟਕ ਵਿਸ਼ੈਲੇ ਮੌਟਾਬੋਲਾਈਟ ਬਣਨੋਂ ਰੋਕ ਸਕਦੇ ਹਨ।