ਸ਼ਿੰਘਾਈ— ਤਿੱਬਤ ਖੇਤਰ ‘ਚ ਆਏ ਬਰਫੀਲੇ ਤੂਫਾਨ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਗਈ ਹੈ। ਇਥੇ ਸੜਕਾਂ ‘ਤੇ 18 ਇੰਚ ਤੱਕ ਦੀ ਬਰਫ ਦੀ ਮੋਟੀ ਚਾਦਰ ਜੰਮ ਗਈ ਹੈ। ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ਿਨਹੂਆ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਸਥਾਨਕ ਪ੍ਰਸ਼ਾਸਨ ਨੇ ਸ਼ਿੰਘਾਈ ਸੂਬੇ ਦੇ ਬੇਹੱਦ ਪ੍ਰਭਾਵਿਤ ਯੁਸ਼ੂ ਤਿੱਬਤੀ ਇਲਾਕੇ ‘ਚ ਦਵਾਈਆਂ, ਪਸ਼ੂਆਂ ਲਈ ਚਾਰਾ ਤੇ ਪਸ਼ੂ ਡਾਕਟਰਾਂ ਨੂੰ ਭੇਜਿਆ ਹੈ। ਇਥੇ ਲੋਕ ਜ਼ਿਆਦਾਤਰ ਆਪਣਾ ਜੀਵਨ ਬਿਤਾਉਣ ਲਈ ਪਸ਼ੂਆਂ ਖਾਸ ਕਰਕੇ ਯਾਕ, ਭੇਡ ਤੇ ਬੱਕਰੀ ‘ਤੇ ਨਿਰਭਰ ਰਹਿੰਦੇ ਹਨ।