ਹਾਂਗਕਾਂਗ(ਪੰਜਾਬੀ ਚੇਤਨਾ): ਬੁੱਧਵਾਰ ਨੂੰ ਸਿੰਗ ਯੀ ਵਿਚ ਇਕ ਮਿੰਨੀ ਵੈਨ ਦੇ ਕੇਐਮਬੀ ਡਬਲ ਡੈਕਰ ਨਾਲ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਡਰਾਈਵਰ ਜ਼ਖਮੀ ਹੋ ਗਏ।
ਇਹ ਹਾਦਸਾ ਸਵੇਰੇ ਵਜੇ ਵਾਪਰਿਆ ਜਦੋਂ ਮਿੰਨੀ ਵੈਨ ਚਿੰਗ ਹਾਂਗ ਰੋਡ ‘ਤੇ ਯਾਤਰਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮਿੰਨੀ ਵੈਨ ਹਾਦਸਾਗ੍ਰਸਤ ਹੋਣ ਤੋਂ ਬਾਅਦ ਸਾਹਮਣੇ ਵਾਲੀ ਲੇਨ ਵਿਚ 43 ਨੰਬਰ ਦੀ ਬੱਸ ਨਾਲ ਟਕਰਾ ਗਈ ।
ਇਸ ਦੌਰਾਨ ਵੈਨ ਦੇ ਇਕ ਸਵਾਰ ਨੂੰ ਬੇਹੋਸ਼ੀ ਦੀ ਹਲਾਤ ਵਿਚ ਹਸਪਤਾਲ ਪਹੁੰਚਾਇਆਂ ਗਿਆ ਜਿਥੇ ਉਸ ਦੀ ਮੌਤ ਹੋ ਗਈ। ਦੋਵਾਂ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਭੇਜਿਆ ਗਿਆ।