ਹਾਂਗਕਾਂਗ ਦੇ ਹਲਾਤਾਂ ਸਬੰਧੀ ਕੈਰੀ ਲੈਮ ਦੀ ਅਹਿਮ ਮੀਟਿੰਗ, ਹਿੰਸਾ ਜਾਰੀ

0
1088

ਹਾਂਗਕਾਂਗ (ਪਚਬ): ਲਗਾਤਾਰ ਕਈ ਦਿਨਾਂ ਤੋ ਹੋ ਰਹੇ ਹਿੰਸਕ ਵਿਖਾਵਿਆ ਤੋਂ ਬਾਅਦ ਬੀਤੀ ਰਾਤ ਕਰੀਬ 10 ਵਜੇ ਹਾਂਗਕਾਂਗ ਮੁੱਖੀ ਕੈਰੀ ਲੈਮ ਦੇ ਸਰਕਾਰੀ ਘਰ ਵਿਚ ਇੱਕ ਅਹਿਮ ਮੀਟਿੰਗ ਹੋਈ । ਇਸ ਵਿਚ ਮਨਿਸਟਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੇ ਵੇਰਵੇ ਭਾਵੇ ਸਾਹਮਣੇ ਨਹੀ ਆਏ ਪਰ ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਹਾਲਤਾ ਬਾਰੇ ਚਰਚਾ ਤੋਨ ਇਲਾਵਾ 24 ਨਵੰਬਰ ਨੂੰ ਹੋਣ ਵਾਲੀਆਂ ਜਿਲਾਂ ਪ੍ਰੀਸਦ ਦੀਆਂ ਵੋਟਾਂ ਬਾਰੇ ਵੀ ਸੋਚ ਵਿਚਾਰ ਕੀਤੀ ਗਈ।
ਕੱਲ ਪੂਰਾ ਦਿਨ ਬਹੁਤੇ ਥਾਈ ਹਿੰਸਕ ਵਿਖਾਵੇ ਹੋਏ ਤੇ ਅਵਾਜਈ ਵਿਚ ਵੱਡੀ ਰੁਕਾਵਟ ਬਣੀ ਰਹੀ। ਸਿੱਖਿਆਂ ਵਿਭਾਗ ਵੱਲ ਅੱਜ (14 ਨਵੰਬਰ) ਲਈ ਸਕੁਲ਼ਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਚੀਨੀ ਯੂਨੀਵਰਸਿਟੀ ਨੇ 6 ਜਨਵਰੀ 2020 ਤੱਕ ਸਭ ਕਲਾਸਾਂ ਰੱਦ ਕਰ ਦਿਤੀਆਂ ਹਨ ਜਦ ਕਿ ਹੋਰ ਯੂਨੀਵਰਸਿਟੀਆਂ ਨੇ ਅਗਲੇ ਸੋਮਵਾਰ ਤੱਕ ਅਦਾਰੇ ਬੰਦ ਰੱਖਣ ਦਾ ਐਨਾਲ ਕੀਤਾ ਹੈ।
ਚੀਨੀ ਯੂਨੀਵਸਿਟੀ ਵਿਚੋ ਚੀਨ ਦੇ ਵਿਦਿਆਰਥੀਆਂ ਨੂੰ ਸੁੱਰਖਿਅਤ ਕੱਢ ਕੇ ਚੀਨ ਭੇਜਿਆ ਗਿਆ ਕਿ ਜੋ ਪਿਛਲੇ ਕਈ ਦਿਨਾਂ ਤੋਂ ਇਥੈ ਪੁਲੀਸ ਅਤੇ ਵਿਦਿਆਰਥੀਆਂ ਵਿਚ ਵੱਡੀਆਂ ਝੜਪਾਂ ਹੋ ਰਹੀਆਂ ਹਨ।ਇਸੇ ਯੂਨੀਵਰਸਿਟੀ ਵਿਚ ਪੜਦੇ ਭਾਰਤੀ ਵਿਦਿਆਰਥੀਆਂ ਤੱਕ ਕੋਸਲੇਟ ਵਲੋਂ ਪਹੁਚ ਕੀਤੀ ਗਈ ਤੇ ੳੇੁਨਾਂ ਨੂੰ ਖਾਣ ਪੀਣ ਦਾ ਸਮਾਨ ਵੀ ਦਿਤਾ।
ਕੱਲ ਦੇ ਵਿਗੜੇ ਹਲਾਤਾਂ ਅਤੇ ਅਵਾਜਾਈ ‘ਚ ਹੋਈ ਰਕਾਵਟ ਕਾਰਨ ਵੱਖ ਵੱਖ ਬੈਂਕਾਂ ਨੇ 250 ਦੇ ਕਰੀਬ ਬਰਾਚਾਂ ਬੰਦ ਕਰਨੀਆਂ ਪਾਈਆਂ।
ਚੀਨੀ ਸਰਕਾਰ ਦੀ ਸਣੀ ਵੱਡੀ ਕਮੇਟੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਡਿਪਟੀ ਅਤੇ ਹਾਂਗਕਾਂਗ ਦੇ ਇਕ ਅਹਿਮ ਵਿਅਕਤੀ ਜੇਮਜ ਟੈਨ ਨੇ ਕਿਹਾ ਹੈ ਕਿ ਉਹ ਚੀਨੀ ਉੱਪ ਰਾਸਟਰਪਤੀ ਨੂੰ ਇਕ ਚਿੱਠੀ ਕੇ ਅਜਾਦ ਜਾਂਚ ਲਈ ਕਮਸਿਨ ਦੀ ਮੰਗ ਕਰਨਗੇ।ਉਨਾਂ ਕਿਹਾ ਕਿ ਮੌਜੂਦਾ ਕਮਿਸਨ ਜੋ ਪੁਲੀਸ ਵਿਰੁੱਧ ਜਾਂਚ ਕਰਦਾ ਹੈ ਉਹ ਕਾਫੀ ਨਹੀ ਹੈ।
ਕਿਊਨ ਇਲੈਜਾਬਿਥ ਹਸਪਤਾਲ ਦੇ ਮੁਲਜ਼ਮਾਂ ਨੇ ਪੁਲੀਸ ਦੀਆਂ ਵਧੀਕੀਆਂ ਵਿਰੱਧ ਵਿਖਾਵਾ ਕੀਤਾ।
ਕੱਲ ਦੀਆਂ ਹਿੰਸਕ ਘਟਨਾਂ ਵਿਚ ਇਕ ਵਿਅਕਤੀ ਦੇ ਮਰਨ ਦੀ ਵੀ ਖਬਰਾਂ ਹਨ ਤੇ ਇਸ ਤੋ ਇਲਾਵਾ 2 ਵਿਅਕਤੀ ਗਭੀਰ ਹਨ।