ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੋਸਾਇਟੀ ਦੀ ਸਲਾਨਾ ਜਰਨਲ ਚੋਣ ਹੋਈ

0
147

ਹਾਂਗਕਾਂਗ (ਪੰਜਾਬੀ ਚੇਤਨਾ): ਮਿੱਤੀ 19 ਮਈ 2024 ਨੂੰ ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੋਸਾਇਟੀ ਦੀ ਸਲਾਨਾ ਜਰਨਲ ਮੀਟਿੰਗ ਹੋਈ ਜਿਸ ਵਿੱਚ 17 ਮੈਂਬਰ ਚੁਣੇ ਗਏ। ਇਸ ਵਿੱਚ ਸਰਦਾਰ ਸੁੱਖਾ ਸਿੰਘ ਗਿੱਲ ਪ੍ਰਧਾਨ, ਸੁਖਦੇਵ ਸਿੰਘ ਸਭਰਾ ਸਕੱਤਰ ਤੇ ਕੁਲਵਿੰਦਰ ਸਿੰਘ ਰਿਆੜ ਖਜਾਨਚੀ ਚੁਣੇ ਗਏ।
ਇਹ ਸੋਸਾਇਟੀ 2017 ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਪੰਜਾਬ ਵਿੱਚ ਲੋੜਵੰਦ ਦੀ ਮਦਦ ਕਰਨਾ ਤੇ ਪੜਾਈ ਵਾਸਤੇ ਜਾਂ ਡਾਕਟਰੀ ਸਹਾਇਤਾ ਵਾਸਤੇ ਰਾਸ਼ੀ ਭੇਜਣਾ।
ਇਸ ਵਿੱਚ 60 ਮੈਂਬਰ ਜੁੜੇ ਹੋਏ ਹਨ ਜੋ ਹਰ ਮਹੀਨੇ 200 ਡਾਲਰ ਆਪਣੀ ਕਿਰਤ ਕਮਾਈ ਚੋਂ ਪੈਸੇ ਦਿੰਦੇ ਹਨ। ਪਿਛਲੇ ਸਾਲ 2023 ਚ ਪੰਜਾਬ ਤੋਂ ਸੋਸਾਇਟੀ ਕੋਲ 33 ਕੇਸ ਆਏ । ਇਸ ਦੌਰਾਨ ਸੰਨ 2017 ਤੋਂ ਲੈ ਕੇ 2024 ਤੱਕ ਹੁਣ ਤੱਕ ਕਰੀਬ 18 ਲੱਖ ਹਾਂਗਕਾਂਗ ਡਾਲਰ ਦੇ ਕੇ ਲੋਕਾਂ ਸਹਾਇਤਾ ਕੀਤੀ, ਇਸ ਵਿੱਚੋਂ 16 ਲੱਖ ਦੀ ਮਦਦ ਪੰਜਾਬ ਨੂੰ ਭੇਜੀ ਗਈ ਤੇ ਸੋਸਾਇਟੀ ਨੇ ਲੋਕਲ ਵੀ ਪਿਛਲੇ ਸਾਲ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨ ਟਰੱਸਟ ਨੂੰ 20 ਹਜਾਰ ਡਾਲਰ ਦੀ ਮਦਦ ਨਾਲ ਬੱਚਿਆਂ ਦੇ ਵਜੀਫਿਆਂ ਵਿੱਚ ਯੋਗਦਾਨ ਪਾਇਆ।
ਸਾਲ 2024-25 ਲਈ ਨਵੀਂ ਕੋਰ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਦੇ ਵੇਰਵੇ ਇਸ ਪ੍ਰਕਾਰ ਹਨ:
ਪ੍ਰਧਾਨ: ਸੁੱਖਾ ਸਿੰਘ ਗਿੱਲ
ਖਜ਼ਾਨਚੀ: ਕੁਲਵਿੰਦਰ ਸਿੰਘ ਰਿਆੜ
ਸਕੱਤਰ: ਸੁਖਦੇਵ ਸਿੰਘ ਸਭਰਾ
ਮੈਂਬਰ: ਕਵਲਜੀਤ ਸਿੰਘ ਸੰਗਤਪੁਰਾ
ਮੈਂਬਰ: ਸ਼ਰਨਜੀਤ ਸਿੰਘ
ਮੈਂਬਰ: ਬਲਵਿੰਦਰ ਸਿੰਘ ਵਲਟੋਹਾ
ਮੈਂਬਰ: ਗੁਰਭੇਜ ਸਿੰਘ ਢਿੱਲੋਂ
ਮੈਂਬਰ: ਹਰਨੇਕ ਸਿੰਘ ਸਾਬੀ
ਮੈਂਬਰ: ਜਗਜੀਤ ਸਿੰਘ ਚੋਹਲਾ ਸਾਹਿਬ
ਮੈਂਬਰ: ਸਤਬੀਰ ਸਿੰਘ ਸੰਨੀ
ਮੈਂਬਰ: ਮਾਸਟਰ ਬਲਜੀਤ ਸਿੰਘ
ਮੈਂਬਰ: ਗੁਰਦੇਵ ਸਿੰਘ ਮਾਲੂਵਾਲ
ਮੈਂਬਰ: ਗੁਰਦੇਵ ਸਿੰਘ ਪੱਪੀ ਸੰਧੂ
ਮੈਂਬਰ: ਜਗਰੂਪ ਸਿੰਘ ਸੰਗਤਪੁਰਾ
ਮੈਂਬਰ: ਰਘੂਨਾਥ ਸ਼ਰਮਾ
ਮੈਂਬਰ: ਵੱਸਣ ਸਿੰਘ ਮੱਲਮੋਹਰੀ
ਮੈਂਬਰ: ਬਲਜਿੰਦਰ ਸਿੰਘ ਗਿੱਲ