ਭਾਰਤੀ ਮਰਦਾਂ ‘ਚ ਘਟੀ ਜਿਊਣ ਦੀ ਚਾਹ

0
462

ਨਵੀਂ ਦਿੱਲੀ: ਭਾਰਤ ਵਾਸੀਆਂ ਦੀ ਮਾਨਸਿਕ ਸਥਿਰਤਾ ਬਾਰੇ ਖ਼ਤਰਨਾਕ ਖੁਲਾਸਾ ਹੋਇਆ ਹੈ। ਹਰ ਚੌਥੇ ਮਿੰਟ ਵਿੱਚ ਇੱਕ ਭਾਰਤੀ ਖ਼ੁਦਕੁਸ਼ੀ ਕਰ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ 1,33,623 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ। ਯਾਨੀ ਪਿਛਲੇ ਸਾਲ ਰੋਜ਼ਾਨਾ 366 ਤੇ ਹਰ ਘੰਟੇ ‘ਚ 15 ਲੋਕਾਂ ਨੇ ਆਤਮ ਹੱਤਿਆ ਕੀਤੀ ਹੈ।

ਕੌਮੀ ਸਿਹਤ ਪ੍ਰੋਫਾਈਲ 2018 ਵੱਲੋਂ ਦੱਸੇ ਗਏ ਅੰਕੜੇ ਖ਼ਤਰੇ ਦੀ ਘੰਟੀ ਹਨ। ਅੰਕੜੇ ਸਿੱਧ ਕਰਦੇ ਹਨ ਕਿ ਔਰਤਾਂ ਦੇ ਮੁਕਾਬਲੇ ਭਾਰਤੀ ਮਰਦਾਂ ਛੇਤੀ ਹਿੰਮਤ ਹਾਰ ਜਾਂਦੇ ਹਨ ਤੇ ਖ਼ੁਦਕੁਸ਼ੀ ਦਾ ਕਦਮ ਚੁੱਕ ਬਹਿੰਦੇ ਹਨ। ਭਾਰਤ ਵਿੱਚ ਹੋਈਆਂ ਖ਼ੁਦਕੁਸ਼ੀਆਂ ਵਿੱਚ ਤਕਰੀਬਨ 70 ਫ਼ੀਸਦੀ ਮਰਦ ਹਨ। ਪਿਛਲੇ ਸਾਲ ਵਿੱਚ 1,33,623 ਲੋਕਾਂ ਨੇ ਆਪਣੀ ਜਾਨ ਆਪ ਲੈ ਲਈ ਤੇ ਇਨ੍ਹਾਂ ਵਿੱਚ 91,528 (68.49%) ਮਰਦ ਤੇ 42,088 ਔਰਤਾਂ ਸ਼ਾਮਲ ਹਨ।

ਸਾਲ 2000 ਵਿੱਚ 66,032 ਪੁਰਸ਼ਾਂ ਨੇ ਖ਼ੁਦਕੁਸ਼ੀ ਕੀਤੀ ਸੀ ਤੇ 2008 ਵਿੱਚ ਇਹ ਅੰਕੜਾ 80,544 ਤਕ ਪਹੁੰਚ ਗਿਆ, ਜਦਕਿ ਹੁਣ 91,528 ਮਰਦਾਂ ਨੇ ਖ਼ੁਦਕੁਸ਼ੀ ਕੀਤੀ। ਮਰਦਾਂ ਵਿੱਚ ਖ਼ੁਦਕੁਸ਼ੀ ਦਾ ਰੁਝਾਨ ਔਰਤਾਂ ਨਾਲੋਂ ਦੁੱਗਣਾ ਹੋ ਗਿਆ ਹੈ। ਭਾਰਤ ਦੇ ਤਿੰਨ ਸੂਬਿਆਂ ਵਿੱਚ ਖ਼ੁਦਕੁਸ਼ੀ ਦਾ ਰੁਝਾਨ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਿਆ ਹੈ। ਮਹਾਰਾਸ਼ਟਰ ਵਿੱਚ 16,970 ਲੋਕਾਂ ਨੇ ਆਤਮ ਹੱਤਿਆ ਕੀਤੀ, ਤਮਿਲਨਾਡੂ ਵਿੱਚ 15,777 ਤੇ ਬੰਗਾਲ ਵਿੱਚ 14,602 ਲੋਕਾਂ ਨੇ ਖ਼ੁਦਕੁਸ਼ੀ ਕੀਤੀ।

ਅੰਕੜੇ ਦੱਸਦੇ ਹਨ ਕਿ 30 ਤੋਂ 45 ਸਾਲ ਦੇ ਲੋਕਾਂ ਵਿੱਚ ਖ਼ੁਦਕੁਸ਼ੀ ਦਾ ਰੁਝਾਨ ਸਭ ਤੋਂ ਵੱਧ ਹੈ। ਇਹ ਖ਼ਤਰਨਾਕ ਰੁਝਾਨ ਸਰਕਾਰ ਦੀਆਂ ਨੀਤੀਆਂ ਵਿੱਚ ਤੁਰੰਤ ਤਬਦੀਲੀ ਦੀ ਮੰਗ ਕਰਦੇ ਹਨ। ਲੋਕਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਤੇ ਇਸ ਤਰ੍ਹਾਂ ਲੋਕ ਵੱਡੀ ਗਿਣਤੀ ਵਿੱਚ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ।

ਇਸ ਤੋਂ ਬਾਅਦ ਵਿਸ਼ਵ ਸਿਹਤ ਅਦਾਰੇ (WHO) ਦੇ ਨਿਰਦੇਸ਼ਾਂ ਮੁਤਾਬਕ ਨੌਕਰੀਦਾਤਾਵਾਂ ਨੂੰ ਆਪੀਆਂ ਭਰਤੀ ਨੀਤੀਆਂ ਵਿੱਚ ਤਬਦੀਲੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਇਹ ਸਮੱਸਿਆ ਹੋਰ ਵੀ ਗੰਭੀਰ ਹੋ ਚੁੱਕੀ ਹੈ ਕਿਉਂਕਿ ਲੋਕ ਖ਼ੁਦ ਨੂੰ ਮਾਰਨ ਤੋਂ ਇਲਾਵਾ ਇਸ ਖ਼ਤਰਨਾਕ ਕਦਮ ਨੂੰ ਆਨਲਾਈਨ ਵੀ ਸਾਂਝਾ ਕਰ ਰਹੇ ਹਨ।