ਘੱਟ ਹੋਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਓਪੇਕ ਦਾ ਐਲਾਨ

0
215

ਵਿਆਨਾ — ਸਾਊਦੀ ਅਰਬ ਦੀ ਅਗਵਾਈ ਵਾਲੇ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਨੇ ਕੱਚੇ ਤੇਲ ਦਾ ਉਤਪਾਦਨ 1 ਲੱਖ ਬੈਰਲ ਪ੍ਰਤੀਦਿਨ ਤੱਕ ਵਧਾਉਣ ਦਾ ਐਲਾਨ ਕੀਤਾ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ‘ਚ ਅਗਲੇ ਕੁਝ ਦਿਨਾਂ ‘ਚ ਗਿਰਾਵਟ ਆਉਣ ਦੀ ਉਮੀਦ ਜਤਾਈ ਗਈ ਹੈ।
ਵਿਆਨਾ ‘ਚ ਸ਼ੁੱਕਰਵਾਰ ਨੂੰ ਹੋਈ ਰਸਮੀ ਬੈਠਕ ‘ਚ ਸਾਊਦੀ ਅਰਬ ਆਪਣੇ ਵਿਰੋਧੀ ਦੇਸ਼ ਈਰਾਨ ਨੂੰ ਤੇਲ ਉਤਪਾਦਨ ਵਧਾਉਣ ਲਈ ਰਾਜ਼ੀ ਕਰਨ ‘ਚ ਸਫਲ ਰਿਹਾ। ਸਾਊਦੀ ਦੇ ਊਰਜਾ ਮੰਤਰੀ ਖਾਲਿਦ ਫਾਲਿਹ ਨੇ ਕਿਹਾ ਕਿ ਵੱਡੇ ਉਤਭੋਗਤਾ ਦੇਸ਼ਾਂ ਦੀ ਚਿੰਤਾ ਨੂੰ ਧਿਆਨ ‘ਚ ਰੱਖ ਕੇ ਅਤੇ ਸਪਲਾਈ ‘ਚ ਕਮੀ ਨਾ ਹੋਣ ਦੇਣ ਲਈ ਇਹ ਫੈਸਲਾ ਲਿਆ ਗਿਆ।
14 ਦੇਸ਼ਾਂ ਵਾਲੇ ਓਪੇਕ ਦੇ ਮੈਂਬਰ ਇਰਾਕ ਦਾ ਕਹਿਣਾ ਹੈ ਕਿ ਅਸਲ ‘ਚ ਉਤਪਾਦਨ ‘ਚ ਵਾਧਾ 7.7 ਲੱਖ ਬੈਰਲ ਤੱਕ ਹੀ ਰਹੇਗਾ, ਕਿਉਂਕਿ ਕੁਝ ਦੇਸ਼ ਸਪਲਾਈ ਵਧਾਉਣ ‘ਚ ਸਮਰਥ ਨਹੀਂ ਹਨ। ਬੈਠਕ ‘ਚ ਹਰ ਦੇਸ਼ ਲਈ ਉਤਪਾਦਨ ਵਾਧੇ ਦਾ ਕੋਟਾ ਤੈਅ ਕਰਨ ਦੀ ਬਜਾਏ ਸਪਲਾਈ ਦੇ ਟੀਚੇ ਨੂੰ ਪਾਉਣ ‘ਤੇ ਰਜ਼ਾਮੰਦੀ ਬਣੀ। ਅਜਿਹੇ ‘ਚ ਸਾਊਦੀ ਅਰਬ ਨੂੰ ਆਪਣੇ ਕੋਟੇ ਤੋਂ ਜ਼ਿਆਦਾ ਤੇਲ ਉਤਪਾਦਨ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ, ਚੀਨ ਅਤੇ ਭਾਰਤ ਨੇ ਤੇਲ ਉਤਪਾਦਨ ‘ਚ ਕਟੌਤੀ ਨਾਲ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਓਪੇਕ ਤੋਂ ਸਪਲਾਈ ਵਧਾਉਣ ਨੂੰ ਕਿਹਾ ਸੀ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵਿਆਦਾ ਦੌਰੇ ‘ਤੇ ਗਏ ਅਤੇ ਉਨ੍ਹਾਂ ਨੇ ਵਿਆਨਾ ਦੇ ਕਈ ਅਹਿਮ ਨੇਤਾਵਾਂ ਨਾਲ ਮੁਲਾਕਾਤ ਕਰ ਤੇਲ ਦੀਆਂ ਕੀਮਤਾਂ ‘ਚ ਬਣਾਉਟੀ ਵਾਧੇ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਓਪੇਕ ਤੋਂ ਤੇਲ ਉਤਪਾਦਨ ‘ਚ ਵਾਧਾ ਕਰਨ ਨੂੰ ਕਿਹਾ ਸੀ ਤਾਂ ਜੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾ ਸਕਣ। ਐੱਸ. ਐਂਡ. ਪੀ. ਗਲੋਬਲ ਦੇ ਵਿਸ਼ਲੇਸ਼ਣ ਗੈਰੀ ਰਾਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਵਾਧਾ ਕਾਫੀ ਹੈ, ਪਰ ਈਰਾਨ ਅਤੇ ਵੈਨੇਜ਼ੁਏਲਾ ‘ਤੇ ਪਾਬੰਦੀਆਂ ਹੋਣ ਤੋਂ ਬਾਅਦ ਇਹ ਕਟੌਤੀ ਨਾਕਾਫੀ ਸਾਬਤ ਹੋਵੇਗੀ। ਓਪੇਕ ਦੇਸ਼ਾਂ ਵਿਚਾਲੇ ਇਸ ਸਹਿਮਤੀ ਨਾਲ ਭਾਰਤ, ਚੀਨ ਜਿਹੇ ਏਸ਼ੀਆਈ ਦੇਸ਼ਾ ਰਾਹਤ ਦਾ ਸਾਹ ਲਿਆ। ਜਿਨ੍ਹਾਂ ਦੀ ਅਰਥਵਿਵਸਥਾ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਪ੍ਰਭਾਵਿਤ ਹੋਈ ਹੈ।