ਮਾਨਸੂਨ ਬਾਰੇ ਨਵਾਂ ਅਪਡੇਟ

0
463
Monsoon

ਨਵੀਂ ਦਿੱਲੀ: ਇਸ ਹਫ਼ਤੇ ਦੇ ਅੰਤ ਤਕ ਪੂਰੇ ਭਾਰਤ ਵਿੱਚ ਮਾਨਸੂਨ ਦਾ ਅਸਰ ਵੇਖਣ ਨੂੰ ਮਿਲਣ ਵਾਲਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਦੇ 25 ਫ਼ੀਸਦੀ ਹਿੱਸਿਆਂ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪੈ ਸਕਦਾ। ਇਸ ਸਮੇਂ ਉੱਤਰੀ ਤੇ ਮੱਧ ਭਾਰਤ ਵਿੱਚ ਵਧ ਰਹੀ ਗਰਮੀ ਤੋਂ ਛੇਤੀ ਹੀ ਰਾਹਤ ਮਿਲੇਗੀ।

ਉੱਤਰ ਪੱਛਮੀ ਭਾਰਤ ਵਿੱਚ ਜੂਨ 27 ਤੋਂ ਬਾਅਦ ਅਗਾਊਂ ਮਾਨਸੂਨ ਹਵਾਵਾਂ ਵੱਲੋਂ ਜ਼ੋਰ ਫੜਨ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਜਨਰਲ ਮ੍ਰਿਤੁੰਜੈ ਮੋਹਾਪਾਤਰਾ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਾਨਸੂਨ 29 ਜੂਨ ਤਕ ਦਸਤਕ ਦੇਵੇਗਾ।

ਕੇਰਲ, ਕਰਨਾਟਕ, ਮਹਾਰਾਸ਼ਟਰਾ ਤੇ ਦੱਖਣੀ ਗੁਜਰਾਤ ਦੇ ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ‘ਤੇ 29 ਮਈ ਤੋਂ ਤਿੰਨ ਦਿਨ ਪਹਿਲਾਂ ਪਹੁੰਚੀਆਂ ਮਾਨਸੂਨ ਹਵਾਵਾਂ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਕੱਲ੍ਹ ਤੋਂ ਮਾਨਸੂਨ ਦਾ ਅਸਰ ਥੋੜ੍ਹਾ ਘਟਿਆ ਹੈ।

ਆਉਂਦੇ 48 ਘੰਟਿਆਂ ਵਿੱਚ ਓੜੀਸ਼ਾ, ਪੱਛਮੀ ਬੰਗਾਲ, ਗੁਜਰਾਤ ਦੇ ਕਈ ਹਿੱਸਿਆਂ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਵਿੱਚ ਮਾਨਸੂਨ ਦੀ ਮਿਹਰ ਹੋ ਜਾਵੇਗੀ। ਮੌਸਮ ਵਿਭਾਗ ਮੁਤਾਬਕ 27 ਜੂਨ ਤੋਂ ਉੱਤਰ ਭਾਰਤੀ ਮੈਦਾਨਾਂ ਵਿੱਚ ਮਾਨਸੂਨ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇਗੀ।