ਮੁੰਬਈ : ਫਿਲਮ ‘ਸ਼ੋਅਲੇ’ ’ਚ ਸੂਰਮਾ ਭੋਪਾਲੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਜਗਦੀਪ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 81 ਵਰਿ੍ਆਂ ਦੇ ਸਨ। ਜਗਦੀਪ ਨੂੰ 2019 ’ਚ ਆਈਫਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਵੀਰਵਾਰ ਮੁੰਬਈ ’ਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਜਗਦੀਪ ਦਾ ਅਸਲੀ ਨਾਂ ਸਈਦ ਇਸ਼ਤਿਯਾਕ ਅਹਿਮਦ ਜਾਫਰੀ ਸੀ। ਉਨ੍ਹਾਂ ਦਾ ਜਨਮ 29 ਮਾਰਚ 1939 ਨੂੰ ਮੱਧ ਪ੍ਰਦੇਸ਼ ਦੇ ਦਤੀਆ ’ਚ ਹੋਇਆ ਸੀ। ਜਗਦੀਪ ਨੇ ਆਪਣੇ ਪੰਜ ਦਹਾਕਿਆਂ ਦੇ ਕਰੀਅਰ ’ਚ ਚਾਰ ਸੌ ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕੀਤਾ। ਉਨ੍ਹਾਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ’ਤੇ ਬੀਆਰ ਚੋਪੜਾ ਦੀ ਫਿਲਮ ‘ਅਫਸਾਨਾ’ ਤੋਂ ਕੀਤੀ ਸੀ।
ਬਿਮਲ ਰਾਏ ਦੀ ਫਿਲਮ ‘ਦੋ ਬੀਘਾ ਜ਼ਮੀਨ’ (1953) ਤੋਂ ਉਨ੍ਹਾਂ ਬਤੌਰ ਸਪੋਰਟਿੰਗ ਐਕਟਰ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ। ਉਨ੍ਹਾਂ ਜ਼ਿਆਦਾਤਰ ਕਾਮੇਡੀ ਕਿਰਦਾਰ ਨਿਭਾਏ। ਉਨ੍ਹਾਂ ਫਿਲਮ ਸੂਰਮਾ ਭੋਪਾਲੀ ਦਾ ਨਿਰਦੇਸ਼ਨ ਵੀ ਕੀਤਾ ਸੀ।