ਪੁਲੀਸ ਵੱਲੋਂ ਪੌਲੀ ਯੂਨੀਵਰਸਿਟੀ ਦੀ ਘੇਰਾਬੰਦੀ ਖਤਮ

0
549

ਹਾਂਗਕਾਂਗ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪ੍ਰਦਰਸ਼ਨਾਂ ਦਾ ਕੇਂਦਰ ਬਣ ਚੁੱਕੀ ਯੂਨੀਵਰਸਿਟੀ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਖਤਮ ਕਰਨ ਜਾ ਰਹੇ ਹਨ। ਇਸ ਵਿਚਾਲੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਨਵੇਂ ਸਿਰੇ ਤੋਂ ਰੈਲੀਆਂ ਕੱਢਣਗੇ ਤੇ ਹੜਤਾਲ ਕਰਨਗੇ। ਕੁਝ ਮੀਡੀਆ ਰੀਪੋਰਟਾਂ ਇਹ ਵੀ ਹਨ ਕਿ ਯੁਨੀਵਰਸਿਟੀ ਵਿਖੇ ਲੁਕੇ ਹੋਏ ਅਦੋਲਕਾਰੀ ਕਿਸੇ ਗੁਪਤ ਰਾਸਤੇ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਹਏ ਇਸੇ ਲਈ ਪੁਲੀਸ ਨੂੰ ਉਥੇ ਕੁਝ ਨਹੀਂ ਮਿਲਿਆ।

ਪਿਛਲੇ ਹਫਤੇ ਸਥਾਨਕ ਚੋਣਾਂ ਵਿਚ ਲੋਕਤੰਤਰ ਸਮਰਥਕ ਦਲਾਂ ਨੂੰ ਮਿਲੀ ਵੱਡੀ ਜਿੱਤ ਦੇ ਬਾਵਜੂਦ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਤੇ ਬੀਜਿੰਗ ਨੇ ਹੋਰ ਜ਼ਿਆਦਾ ਸਿਆਸੀ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਉਤਰਣ ਦਾ ਨਵੇਂ ਸਿਰੇ ਤੋਂ ਸੱਦਾ ਦਿੱਤਾ। ਐਤਵਾਰ ਨੂੰ ਜ਼ਿਲਾ ਪਰੀਸ਼ਦ ਚੋਣਾਂ ਦੇ ਲੋਕਤੰਤਰ ਸਮਰਥਕ ਦਲਾਂ ਦੇ ਪੱਖ ਵਿਚ ਆਏ ਨਤੀਜਿਆਂ ਨਾਲ ਬੀਜਿੰਗ ਸਮਰਥਕ ਸ਼ਾਸਨ ਨੂੰ ਧੱਕਾ ਲੱਗਿਆ ਹੈ ਤੇ ਉਹਨਾਂ ਦਾ ਇਹ ਤਰਕ ਵੀ ਕਮਜ਼ੋਰ ਪੈ ਰਿਹਾ ਹੈ ਕਿ ਲਗਭਗ 6 ਮਹੀਨੇ ਤੋਂ ਜਾਰੀ ਹਿੰਸਕ ਪ੍ਰਦਰਸ਼ਨਾਂ ਨਾਲ ਜ਼ਿਆਦਾਤਰ ਲੋਕ ਪਰੇਸ਼ਾਨ ਹਨ। ਇਸ ਵਿਚਾਲੇ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੱਕ ਪ੍ਰਦਰਸ਼ਨਕਾਰੀਆਂ ਤੇ ਪੁਲਸ ਦੇ ਵਿਚਾਲੇ ਕੋਈ ਝੜਪ ਨਹੀਂ ਹੋਈ।

ਚੋਣ ਨਤੀਜਿਆਂ ਨੂੰ ਲੈ ਕੇ ਬੀਜਿੰਗ ਤੇ ਹਾਂਗਕਾਂਗ ਦੇ ਨੇਤਾਵਾਂ ਵਲੋਂ ਕੋਈ ਖਾਸ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਜਨਤਾ ਦਾ ਗੁੱਸਾ ਵਧ ਗਿਆ। ਅਜਿਹਾ ਲੱਗ ਰਿਹਾ ਹੈ ਕਿ ਪ੍ਰਦਰਸ਼ਨ ਮੁੜ ਸ਼ੁਰੂ ਹੋ ਸਕਦੇ ਹਨ। ਸਮੂਹਿਕ ਅੰਦੋਲਨ ਆਯੋਜਿਤ ਕਰਨ ਦੇ ਲਈ ਲਈ ਵਰਤੇ ਜਾਣ ਵਾਲੇ ਆਨਲਾਈਨ ਫੋਰਮ ਨਾਲ ਐਤਵਾਰ ਨੂੰ ਇਕ ਵੱਡੀ ਰੈਲੀ ਦਾ ਅਤੇ ਸੋਮਵਾਰ ਨੂੰ ਇਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।