ਹਾਂਗਕਾਂਗ(ਪਚਬ) ਹਾਂਗਕਾਂਗ ਵਿਚ 24 ਨਵੰਬਰ ਨੂੰ ਜਿਲਾਂ ਕੋਸਲ ਦੀਆਂ ਵੋਟਾਂ ਪੈਣ ਤੋਂ ਬਾਅਦ ਹਲਾਤ ਚੁੱਪ ਚੁੱਪ ਹਨ। ਹਿੰਸਕ ਵਿਖਾਵੇ ਭਾਵੇ ਰੁੱਕੇ ਹਨ ਪਰ ਲੋਕੀ ਅਜੇ ਵੀ ਆਪਣਾ ਰੋਸ਼ ਦਿਖਾ ਰਹੇ ਹਨ।
ਪੌਲੀ ਯੂਨੀਵਰਸਿਟੀ ਅਜੇ ਵੀ ਪੁਲੀਸ ਦੇ ਘੇਰੇ ਵਿਚ ਹੈ ਅਤੇ ਅੱਜ ਸਵੇਰੇ ਇੱਕ ਟੀਮ ਪੁਲੀਸ, ਫਾਇਰ ਅਤੇ ਮੈਡੀਕਲ ਸਹਾਇਤ ਨਾਲ ਅੰਦਰ ਦਾਖਲ ਹੋਈ ਹੈ।
ਅੱਜ ਸਵੇਰੇ ਜਿਉ ਹੀ ਲੋਕੀਂ ਜਾਗੇ ਤਾਂ ਪਤਾ ਲੱਗਾ ਕਿ ਅਮਰੀਕੀ ਰਾਸ਼ਟਰਪਤੀ ਸ੍ਰੀ ਟਰੰਪ ਨੇ ਹਾਂਗਕਾਂਗ ਸਬੰਧੀ ਬਿਲ ਤੇ ਸਹੀ ਪਾ ਦਿੱਤੀ ਹੈ। ਚੀਨ ਇਸ ਤੋਂ ਗੁਸੇ ਵਿਚ ਹੈ, ਜੋ ਹੋਣਾ ਹੀ ਸੀ।ਇਸ ਬਿਲ ਦੇ ਅਸਰ ਕਾਰਨ ਅੱਜ ਸ਼ੇਅਰ ਬਾਜਰ ਵਿਚ ਗਿਰਾਵਟ ਆ ਰਹੀ ਹੈ।
ਲੋਕਾਂ ਵਿਚ ਪੁਲੀਸ਼ ਵੱਲੋਂ ਵਰਤੀ ਗਈ ਅੱਥਰੂ ਗੈਸ ਦੇ ਮਾੜੈ ਅਸਰ ਬਾਰੇ ਚਰਚਾ ਹੈ ਤੇ ਲੋਕੀਂ ਮੰਗ ਕਰ ਰਹੇ ਹਨ ਕਿ ਸਰਕਾਰ ਇਹ ਦੱਸੇ ਕਿ ਇਸ ਅੱਥਰੂ ਗੈਸ ਦੇ ਗੋਲਿਆ ਵਿਚ ਕੀ ਹੈ? ਇਸ ਦੀ ਚਰਚਾ ਲੈਜੀਕੋ ਵਿਚ ਵੀ ਹੋਈ ਪਰ ਸਰਕਾਰ ਕੁਝ ਵੀ ਕਹਿਣ ਤੋਂ ਭੱਜ ਰਹੀ ਹੈ।
ਹਾਂਗਕਾਂਗ ਤੇ ਤਾਜ਼ਾ ਹਲਾਤਾਂ ਕਾਰਨ ਫੂਡ ਐਡ ਬੀਵਰੇਜ ਇਡੰਸਟਰੀ ਨੂੰ ਕਰੀਬ10.5 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ। 1000 ਦੇ ਕਰੀਬ ਰੈਸਟੋਰੈਟ ਬੰਦ ਹੋ ਗਏ ਹਨ।
ਫੇਸ ਮਾਸਕ ਪਾਉਣ ਤੇ ਲੱਗੀ ਪਾਬੰਦੀ ਅਦਾਲਤ ਨੇ 10 ਦਸੰਬਰ ਤੱਕ ਹੋਰ ਵਧਾ ਦਿੱਤੀ ਹੈ ਤੇ ਅੱਜ ਮੈਟਰੋ ਰਾਤ 11.30 ਵਜੇ ਤੱਕ ਸੇਵਾਵਾਂ ਦੇਵੇਗੀ।
ਸਰਕਾਰੀ ਪੱਖੀ ਮੈਂਬਰ ਜੋ ਜਿਲਾਂ ਚੋਣਾ ਹਾਰ ਗਏ ਹਨ ਉਹ ਅਜੇ ਵੀ ਸਦਮੇਂ ਵਿਚ ਹਨ। ਚਰਚਾ ਇਹ ਵੀ ਹੈ ਕਿ ਇਨਾਂ ਵਿਚੋ 200 ਦੇ ਕਰੀਬ ਬੇਰੁਜਗਾਰ ਹੋ ਗਏ ਹਨ। ਸਰਕਾਰ ਇਨਾਂ ਨੂੰ ਅਡਜਟਸ ਕਰਨ ਦੀ ਕਸਿਸ ਕਰੇਗੀ ਪਰ ਗਿਣਤੀ ਬਹੁਤ ਜਿਆਦਾ ਹੈ। ਇਹ ਅਜੇ ਵੀ ਆਪਣੀ ਹਾਰ ਲਈ ਹਾਂਗਕਾਂਗ ਮੁੱਖੀ ਦੀਆਂ ਨੀਤੀਆਂ ਨੂੰ ਦੋਸ਼ੀ ਦੱਸਦੇ ਹੋਏ ਇਹੀ ਕਹਿ ਰਹੇ ਹਨ “ਮੁੰਨੀ ਬਦਨਾਮ ਹੋਈ, ਕੈਰੀ ਲੈਮ ਤੇਰੇ ਲੀਏ”!!
I like your service please continue
Comments are closed.