ਹਾਂਗਕਾਂਗ(ਪਚਬ): ਅੱਜ ਸਰਕਾਰ ਵੱਲੋ ਜਾਰੀ ਐਲਾਨ ਵਿਚ ਕਿਹਾ ਗਿਆ ਹੈ ਕਿ ਕਰੋਨਾ ਦੇ ਵੱਧ ਰਹੇ ਲੋਕਲ ਕੇਸਾਂ ਕਾਰਨ ਸਭ ਸਕੁਲ਼ ਸੋਮਵਾਰ(13.7.2020) ਤੋਂ ਗਰਮੀਆਂ ਦੀਆਂ ਛੱਟੀਆਂ ਲਈ ਬੰਦ ਰਹਿਣਗੇ। ਕੁਝ ਜਰੂਰੀ ਇਮਤਿਹਾਨ ਮਿੱਥੇ ਸਮੇਂ ਅਨੁਸਾਰ ਲਏ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ 2 ਕੁ ਦਿਨਾਂ ਦੌਰਾਨ ਹਾਂਗਕਾਂਗ ਵਿਚ ਵੱਡੀ ਗਿਣਤੀ ਵਿਚ ਕਰੋਨਾਂ ਕੇਸਾਂ ਤੋਂ ਬਾਅਦ ਕੁਝ ਮਾਪਿਆ ਨੇ ਪਹਿਲਾਂ ਹੀ ਬੱਚਿਆ ਨੂੰ ਸਕੁਲ਼ ਭੇਜਣਾ ਬੰਦ ਕਰ ਦਿਤਾ ਸੀ।