ਕਾਗ਼ਜ਼ ਦੇ ਲਿਫਾਫੇ ਦਾ ਦਿਨ

0
319

ਦੁਨੀਆ ਭਰ ‘ਚ 12 ਜੁਲਾਈ ਨੂੰ ‘ਪੇਪਰ ਬੈਗ ਡੇ’ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪਲਾਸਟਿਕ ਕਚਰੇ ਨੂੰ ਘੱਟ ਕਰਨ ‘ਚ ਮਦਦ ਕਰਨ ਲਈ ਪਲਾਸਟਿਕ ਦੀ ਬਜਾਏ ਪੇਪਰ ਬੈਗ ਦੀ ਵਰਤੋਂ ਕਰਨ ‘ਚ ਜਾਗਰੂਕਤਾ ਫੈਲਾਉਣਾ ਹੈ। ਪੇਪਰ ਬੈਗ ਹਾਨੀਕਾਰਕ ਪਲਾਸਟਿਕ ਦੀਆਂ ਥੈਲੀਆਂ ਲਈ ਵਾਤਾਵਰਨ ਦੇ ਅਨੁਕੂਲ ਦਾ ਬਦਲ ਹੈ।

ਦਰਅਸਲ ਪਲਾਸਟਿਕ ਨੂੰ ਨਸ਼ਟ ਹੋਣ ‘ਚ ਹਜ਼ਾਰਾਂ ਸਾਲ ਲੱਗਦੇ ਹਨ ਤੇ ਇਹ ਜੀਵ-ਜੰਤੂਆਂ ਲਈ ਵੀ ਹਾਨੀਕਾਰਕ ਹੈ। ਦੁਨੀਆ ਭਰ ‘ਚ ਸਮੁੰਦਰ ਵਿਚ ਪਲਾਸਟਿਕ ਦਾ ਕਚਰਾ ਜਮ੍ਹਾਂ ਹੋ ਰਿਹਾ ਹੈ, ਜਿਸ ਨਾਲ ਮਛਲੀਆਂ ਦੀ ਮੌਤ ਹੋ ਰਹੀ ਹੈ। ਇਸ ਨੂੰ ਲੈ ਕੇ ਕਈ ਵਿਗਿਆਨਕ ਚੇਤਾਵਨੀ ਦੇ ਚੁੱਕੇ ਹਨ ਕਿ ਸਾਲ 2050 ਤਕ ਸਮੁੰਦਰ ‘ਚ ਮਛਲੀਆਂ ਦੇ ਬਰਾਬਰ ਹੀ ਕਚਰਾ ਹੋਵੇਗਾ।

ਜ਼ਿਕਰਯੋਗ ਹੈ ਕਿ ਅਮਰੀਕੀ ਖੋਜਕਾਰ Francis Wolle ਨੂੰ ਸਾਲ 1852 ‘ਚ ਪਹਿਲੀ ਪੇਪਰ ਬੈਗ ਮਸ਼ੀਨ ਨੂੰ ਪੇਟੈਂਟ ਕਰਵਾਉਣ ਦਾ ਮਾਣ ਹਾਸਿਲ ਹੋਇਆ ਹੈ। ‘ਮਦਰ ਆਫ ਗਿ ਗ੍ਰਾਸਰੀ ਬੈਗ’ ਮਾਰਗਰੇਟ ਈ ਨਾਈਟ ਨੇ ਸਾਲ 1870 ‘ਚ ਚੌਕੋਰ, ਬਾਟਮ ਬੈਗ ਬਣਾਏ ਤੇ ਉਹ ਮਸ਼ੀਨ ਬਣਾਈ, ਜੋ ਪਲਾਸਟਿਕ ਨੂੰ ਮੋੜ ਦਿੰਦੀ ਸੀ ਤੇ ਉਨ੍ਹਾਂ ਨੂੰ ਚਿਪਕਾ ਕੇ ਬੈਗ ਬਣਾ ਦਿੰਦੀ ਸੀ। ਇਸ ਤੋਂ ਬਾਅਦ ਦੁਨੀਆ ਭਰ ‘ਚ ਪਲਾਸਟਿਕ ਬੈਨ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ ਤੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ।

ਹੁਣ ਲੱਖਾਂ ਲੋਕਾਂ ਨੇ ਪਲਾਸਟਿਕ ਦੀ ਬਜਾਏ ਕਾਗ਼ਜ਼ ਦੀਆਂ ਥੈਲੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਦੀ ਵਰਤੋਂ ਹੋਣ ਦੇ ਨਾਲ-ਨਾਲ ਹੀ ਉਨ੍ਹਾਂ ਨੂੰ ਫਿਰ ਰੀਸਾਈਕਲ ਵੀ ਕੀਤਾ ਜਾ ਸਕਦਾ ਹੈ। ਇਹ ਬਾਇਓਡਿਗ੍ਰੇਡੇਬਲ ਹੈ ਤੇ ਕਾਫ਼ੀ ਭਾਰ ਉਠਾ ਸਕਦੇ ਹਨ ਤੇ ਇਨ੍ਹਾਂ ਨੂੰ ਸੰਭਾਲਣਾ ਵੀ ਸੌਖਾ ਹੈ।

ਪੇਪਰ ਬੈਗ ਦੀਆਂ ਵਿਸ਼ੇਸ਼ਤਾਵਾਂ

– ਪੇਪਰ ਬੈਗ 100 ਫ਼ੀਸਦੀ ਰੀਸਾਈਕਲ ਕੀਤੇ ਜਾ ਸਕਦੇ ਹਨ ਤੇ ਸਿਰਫ਼ ਇਕ ਮਹੀਨੇ ‘ਚ ਨਸ਼ਟ ਵੀ ਹੋ ਸਕਦੇ ਹਨ।

– ਇਕ ਪੇਪਰ ਬੈਗ ‘ਚ ਲਗਪਗ 10-14 ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ ਤੇ ਇਹ ਕਾਫ਼ੀ ਮਜ਼ਬੂਤ ਵੀ ਹੁੰਦੇ ਹਨ।

– ਪਲਾਸਟਕਿ ਬੈਗ ਦੀ ਤੁਲਨਾ ‘ਚ ਪੇਪਰ ਬੈਗ ਬਣਾਉਣ ‘ਚ ਘੱਟ ਊਰਜਾ ਲੱਗਦੀ ਹੈ।

– ਪੇਪਰ ਬੈਗ ਪਾਲਤੂ ਤੇ ਹੋਰ ਜਾਨਵਰਾਂ ਲਈ ਵੀ ਸੁਰੱਖਿਅਤ ਹੈ।

– ਪੇਪਰ ਬੈਗ ਦੀ ਵਰਤੋਂ ਖਾਦ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।