ਜਲੰਧਰ : ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਸੁਖਪਾਲ ਸਿੰਘ ਖਹਿਰਾ ਨੇ ਇਹ ਸਭ ਕਿਸ ਉਦੇਸ਼ ਨਾਲ ਅਤੇ ਕਿਉਂ ਕੀਤਾ? ਸਿਆਸੀ ਮਾਹਰਾਂ ਦੀ ਮੰਨੀਏ ਤਾਂ ਸੁਖਪਾਲ ਸਿੰਘ ਖਹਿਰਾ ਨੇ ਇਹ ਸਭ ਆਪਣੀ ਵਿਧਾਇਕੀ ਬਚਾਉਣ ਲਈ ਹੀ ਕੀਤਾ ਹੈ। ਪਿਛਲੇ ਸਮੇਂ ਦੌਰਾਨ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਵਿਰੋਧੀਆਂ ਵੱਲੋਂ ‘ਅਨੁਸ਼ਾਸ਼ਨ ਭੰਗ’ ਕਰਨ ਦੇ ਦੋਸ਼ ਹੇਠ ਪਾਰਟੀ ਵਿਚੋਂ ਕਢਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀਆਂ ਨੇ ਐਂਟੀਡਫੈਕਸ਼ਨ ਲਾਅ ਦਾ ਹਵਾਲਾ ਦਿੰਦਿਆਂ ਖਹਿਰਾਂ ਕੋਲੋਂ ਵਿਧਾਇਕੀ ਖੋਹਣ ਦੀ ਵੀ ਮੰਗ ਕੀਤੀ ਸੀ। ਇਸੇ ਤਹਿਤ ਹੀ ਵਿਧਾਨ ਸਭਾ ਸਪੀਕਰ ਨੂੰ ਵੀ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਭੰਗ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਸਭ ਦੇ ਮੱਦੇਨਜ਼ਰ ਹੀ ਸੁਖਪਾਲ ਖਹਿਰਾ ਨੇ ਖੁਦ ਨੂੰ ਐਂਟੀਡਿਫੈਕਸ਼ਨ ਲਾਅ ਤੋਂ ਬਚਾਉਣ ਲਈ ਸਨਕਦੀਪ ਅਤੇ ਆਪਣੇ ਹੋਰ ਭਰੋਸੇਯੋਗ ਸਾਥੀਆਂ ਨੂੰ ਪਾਰਟੀ ਦੀਆਂ ਮੁੱਖ ਅਹੁਦੇਦਾਰੀਆਂ ਸੌਂਪ ਦਿੱਤੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਖਹਿਰਾ ਵੱਲੋਂ ਖੇਡਿਆ ਗਿਆ ਪੱਤਾ ਉਸ ਦੀ ਵਿਧਾਇਕੀ ਨੂੰ ਬਚਾਉਣ ‘ਚ ਮਦਦਗਾਰ ਸਾਬਤ ਹੋਵੇਗਾ ਜਾਂ ਨਹੀਂ।