ਕਬੱਡੀ ਟੀਮ ਦੀ ਕੋਚ ਨੇ ਇੰਝ ਲਿਆ ਬਦਲਾ

0
451

ਨਵੀਂ ਦਿੱਲੀ: 18ਵੀਆਂ ਏਸ਼ਿਆਈ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਉਹ ਦੇਖਣ ਨੂੰ ਮਿਲਿਆ, ਜਿਸ ਕਾਰਨ ਭਾਰਤੀ ਫੈਨਜ਼ ਨੂੰ ਸਦਮਾ ਪਹੁੰਚਿਆ ਹੈ। ਦਰਅਸਲ, ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਹੱਥੋਂ ਏਸ਼ੀਅਨ ਚੈਂਪੀਅਨ ਦਾ ਤਾਜ ਖੁੱਸ ਗਿਆ ਹੈ। ਦੋਵੇਂ ਟੀਮਾਂ ਨੂੰ ਇਰਾਨ ਹੱਥੋਂ ਮਾਤ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹਾਰਾਂ ਤੋਂ ਬਾਅਦ ਜਿੱਥੇ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੀ ਲਗਾਤਾਰ ਜਿੱਤ ਨੇ ਖਿਡਾਰੀਆਂ ਵਿੱਚ ਅਤਿ-ਆਤਮਵਿਸ਼ਵਾਸ ਭਰ ਗਿਆ ਸੀ ਪਰ ਉੱਥੇ ਹੀ ਕੁਝ ਮੰਨ ਰਹੇ ਹਨ ਕਿ ਟੀਮ ਦੀ ਹਾਰ ਦਾ ਕਾਰਨ ਭਾਰਤ ਦੀ ਸਾਬਕਾ ਕੋਚ ਸ਼ੈਲਜਾ ਜੈਨੇਂਦਰ ਕੁਮਾਰ ਹੈ।

ਦਰਅਸਲ, ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਦੌਰਾਨ ਇਰਾਨ ਦੀ ਟੀਮ ਦੀ ਕੋਚ ਸ਼ੈਲਜਾ ਨੇ ਖੁਲਾਸਾ ਕੀਤਾ ਸੀ ਕਿ ਭਾਰਤੀ ਕਬੱਡੀ ਫੈਡਰੇਸ਼ਨ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਹਾਲੇ ਤਕ ਨਹੀਂ ਪਤਾ। 18ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਹਾਰ ‘ਤੇ ਉਨ੍ਹਾਂ ਦੁੱਖ ਜਤਾਇਆ ਪਰ ਨਾਲ ਹੀ ਇਰਾਨ ਦੀ ਟੀਮ ਦੀ ਜਿੱਤ ‘ਤੇ ਖੁਸ਼ੀ ਵੀ ਪ੍ਰਗਟਾਈ।