ਘਰ ‘ਚ ਮਾਤ ਭਾਸ਼ਾ ਬੋਲਣ ਵਾਲੇ ਬੱਚੇ ਹੁੰਦੇ ਹਨ ਹੁਸ਼ਿਆਰ : ਅਧਿਐਨ

0
703

ਲੰਡਨ — ਵਿਦੇਸ਼ ਵਿਚ ਰਹਿਣ ਵਾਲੇ ਅਜਿਹੇ ਬੱਚੇ ਜੋ ਆਪਣੇ ਘਰ ਵਿਚ ਪਰਿਵਾਰ ਵਾਲਿਆਂ ਨਾਲ ਮਾਤ ਭਾਸ਼ਾ ਵਿਚ ਗੱਲਬਾਤ ਕਰਦੇ ਹਨ ਅਤੇ ਬਾਹਰ ਦੂਜੀ ਭਾਸ਼ਾ ਬੋਲਦੇ ਹਨ, ਉਹ ਜ਼ਿਆਦਾ ਬੁੱਧੀਮਾਨ ਹੁੰਦੇ ਹਨ। ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਮਿਲੀ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਸ਼ੋਧ ਕਰਤਾਵਾਂ ਨੇ ਸ਼ੋਧ ਵਿਚ ਪਾਇਆ ਕਿ ਅਜਿਹੇ ਬੱਚੇ ਜੋ ਸਕੂਲ ਵਿਚ ਵੱਖਰੀ ਭਾਸ਼ਾ ਬੋਲਦੇ ਹਨ ਅਤੇ ਪਰਿਵਾਰ ਵਾਲਿਆਂ ਨਾਲ ਘਰ ਵਿਚ ਵੱਖਰੀ ਭਾਸ਼ਾ ਦੀ ਵਰਤੋਂ ਕਰਦੇ ਹਨ, ਉਹ ਬੁੱਧੀਮਤਾ ਜਾਂਚ ਵਿਚ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਚੰਗੇ ਨੰਬਰ ਲਿਆਏ ਜੋ ਸਿਰਫ ਗੈਰ-ਮਾਤ ਭਾਸ਼ਾ ਜਾਣਦੇ ਸਨ। ਇਸ ਅਧਿਐਨ ਵਿਚ ਬ੍ਰਿਟੇਨ ਵਿਚ ਰਹਿਣ ਵਾਲੇ ਤੁਰਕੀ ਦੇ 7 ਤੋਂ 11 ਸਾਲ ਦੇ 100 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਆਈ.ਕਿਊ. ਜਾਂਚ ਵਿਚ ਦੋ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਦਾ ਮੁਕਾਬਲਾ ਅਜਿਹੇ ਬੱਚਿਆਂ ਨਾਲ ਕੀਤਾ ਗਿਆ, ਜੋ ਸਿਰਫ ਅੰਗਰੇਜ਼ੀ ਭਾਸ਼ਾ ਬੋਲਦੇ ਸਨ।