ਬਰੈਂਪਟਨ -ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਸਿਟੀ ਕੌਾਸਲਰ ਗੁਰਪ੍ਰੀਤ ਢਿੱਲੋਂ ਦੇ ਯਤਨਾਂ ਸਦਕਾ ਸਿਟੀ ਕੌਾਸਲ ਦੀ ਸਹਿਮਤੀ ਨਾਲ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸਪਰਿੰਗ ਡੇਲ ਇਲਾਕੇ (ਬਰੈਮਲੀ ਰੋਡ/ਸੰਦਲਵੁੱਡ ਪਾਰਕ ਵੇਅ) ‘ਚ ਕਾਮਾਗਾਟਾਮਾਰੂ ਨਾਂਅ ਦਾ ਪਾਰਕ ਹੋਂਦ ‘ਚ ਆ ਚੁੱਕਾ ਹੈ | 1914 ਵਿਚ 300 ਤੋਂ ਵੱਧ ਸਿੱਖਾਂ ਤੇ ਹੋਰ ਭਾਰਤੀ ਮੂਲ ਦੇ ਲੋਕਾਂ ਨਾਲ ਭਰੇ ਸਮੁੰਦਰੀ ਜਹਾਜ਼ ਨੂੰ ਕੈਨੇਡਾ ਦੇ ਪੱਛਮੀ ਤਟ ਤੋਂ ਬੇਰੰਗ ਵਾਪਸ ਮੋੜਨ ਦੀ ਦੁਖਦਾਈ ਘਟਨਾ ਦੀ ਯਾਦ ਨੂੰ ਸਮਰਪਿਤ ਇਹ ਪਾਰਕ ਇਨ੍ਹੀਂ ਦਿਨੀਂ ਲੋਕਾਂ (ਵਿਸ਼ੇਸ਼ ਤੌਰ ‘ਤੇ ਪੰਜਾਬੀਆਂ) ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ | ਇਸ ਸਬੰਧੀ ਸ. ਢਿੱਲੋਂ ਨੇ ਦੱਸਿਆ ਕਿ 1914 ਮੌਕੇ ਵਿਤਕਰੇ ਭਰਪੂਰ ਇੰਮੀਗ੍ਰੇਸ਼ਨ ਕਾਨੂੰਨ ਕਾਰਨ ਸਿੱਖਾਂ ਨੂੰ ਵਾਪਸ ਮੋੜਿਆ ਗਿਆ ਸੀ ਤੇ ਪਾਰਕ ਆਉਣ ਵਾਲ਼ੀਆਂ ਪੀੜ੍ਹੀਆਂ ਨੰੂ ਉਨ੍ਹਾਂ ਮੁਸਾਫ਼ਰਾਂ ਦੇ ਸਿਰੜ ਤੇ ਕੁਰਬਾਨੀ ਦੇ ਜਜ਼ਬੇ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗਾ |