ਕੋਕਾ ਕੋਲਾ ਕੰਪਨੀ ਬਣਾਊ ਸ਼ਰਾਬ

0
463

ਟੋਕੀਓ: ਕਈ ਵਾਰ ਲੋਕੀ ਲੁਕਾ ਕੇ ਸਰਾਬ ਪੀਣ ਲਈ ਇਸ ਨੂੰ ਕੋਕ ਵਾਲੀ ਬੋਤਲ ਵਿਚ ਪਾ ਲੈਦੇ ਹਨ ਪਰ ਹੁਣ ਉਨਾਂ ਦੀ ਮੁਸਕਲ ਅਸਾਨ ਹੋਣ ਵਾਲੀ ਹੈ। ਦੁਨੀਆ ਦੀ ਮਸ਼ਹੂਰ ਸਾਫਟ ਡ੍ਰਿੰਕ ਕੰਪਨੀ ਕੋਕਾ-ਕੋਲਾ ਨੇ ਆਪਣੇ 125 ਸਾਲਾਂ ਦੇ ਕਰੀਅਰ ‘ਚ ਪਹਿਲੀ ਵਾਰ ਅਲਕੋਹੋਲਿਕ ਡ੍ਰਿੰਕ ਪੇਸ਼ ਕਰਨ ਦਾ ਫੈਸਲਾ ਲਿਆ ਹੈ। ਇਸ ਡ੍ਰਿੰਕ ਨੂੰ ਜਾਪਾਨ ‘ਚ ਲਾਂਚ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਡ੍ਰਿੰਕ ‘ਚ ਅਲਕੋਹਲ ਦੀ ਮਾਤਰਾ 3 ਤੋਂ 8 ਫੀਸਦੀ ਹੈ।
ਇਸ ਸਾਫਟ ਡ੍ਰਿੰਕ ਨੂੰ ਜਾਪਾਨੀ ਭਾਸ਼ਾ ‘ਚ ਚੀ-ਹੀ ਕਿਹਾ ਜਾਂਦਾ ਹੈ। ਕੋਕਾ-ਕੋਲਾ ਜਪਾਨ ਦੇ ਹੈੱਡ ਜਾਰਜ ਗੁਰਡੀਨੋ ਨੇ ਕਿਹਾ ਕਿ ਜਪਾਨ ‘ਚ 125 ਸਾਲਾਂ ‘ਚ ਪਹਿਲੀ ਵਾਰੀ ਅਜਿਹਾ ਅਨੋਖਾ ਤਜ਼ਰਬਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੈਨਡ ਡ੍ਰਿੰਕ ‘ਚ ਅਲਕੋਹਲ ਦੀ ਮਾਤਰਾ ਹੈ। ਉਨ੍ਹਾਂ ਦੱਸਿਆ ਕਿ ਇਸ ਡ੍ਰਿੰਕ ਨੂੰ ਹੋਰ ਫਲੇਵਰਾਂ ਜਿਵੇਂ ਗਰੇਪਸ, ਸਟੋਬਰੀ, ਕੀਵੀ ਤੇ ਵਾਈਟ ਪੀਚ ਤੇ ਕੁਝ ਅਲਕੋਹਲਿਕ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਕੰਪਨੀ ਨੇ ਇਸ ਡ੍ਰਿੰਕ ‘ਚ ਅਲਕੋਹਲ ਦੀ ਮਾਤਰਾ ਘੱਟ ਰੱਖਣ ਦਾ ਫੈਸਲਾ ਲਿਆ ਹੈ। ਗੁਰਡੀਨੋ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਡ੍ਰਿੰਕ ‘ਚ ਅਲਕੋਹਲ ਦੀ ਮਾਤਰਾ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।