11 ਮਾਰਚ ਨੂੰ ਅਮਰੀਕੀ ਵਿੱਚ ਹੋਵੇਗੀ ਸਮੇਂ ਦੀ ਤਬਦੀਲੀ

0
489

ਨਿਊਯਾਰਕ — ਅਮਰੀਕਾ ‘ਚ ਸਾਲ ਵਿਚ 2 ਵਾਰ ਸਮੇਂ ‘ਚ ਤਬਦੀਲੀ ਲਿਆਈ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ, ਯਾਨੀ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। ਇਸ ਵਾਰੀ ਸਮੇਂ ਦੀ ਤਬਦੀਲੀ 11 ਮਾਰਚ ਨੂੰ ਹੋਵੇਗੀ।

 ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਜਿਵੇਂ ਜੇ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 4 ਵੱਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਅੱਗੇ ਕਰਕੇ 5 ਵਜੇ ਸੈੱਟ ਕਰਨਾ ਪਵੇਗਾ। ਉਂਝ ਇਸ ਤਰ੍ਹਾਂ ਸਮਾਂ ਇਕ ਘੰਟੇ ਦਾ ਸਮਾਂ ਅੱਗੇ ਕਰਨਾ ਅਤੇ ਇਸ ਮੁਤਾਬਕ ਕੰਮ ਕਰਨਾ ਇਨ੍ਹਾਂ ਲੋਕਾਂ ਨੂੰ ਸ਼ੁਰੂ ਵਿਚ ਮੁਸ਼ਕਲ ਲੱਗਦਾ ਹੈ ਪਰ ਹੌਲੀ-ਹੌਲੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। ਜਿਸ ਦਿਨ ਸਮਾਂ ਅੱਗੇ ਕਰਨਾ ਪੈਂਦਾ ਹੈ, ਉਹ ਦਿਨ ਹਰੇਕ ਲਈ ਰੌਚਕ ਬਣ ਜਾਂਦਾ ਹੈ। ਹੁਣ ਇਕ ਵਾਰ ਫਿਰ 11 ਮਾਰਚ ਨੂੰ ਸਾਰੇ ਅਮਰੀਕੀ ਆਪਣਾ ਸਮਾਂ ਆਪ ਬਦਲਣਗੇ।