ਮੁੰਬਈ — ਆਪਣੇ ਜਮਾਨੇ ਦੇ ਸਭ ਤੋਂ ਬਿਜ਼ੀ ਸਟਾਰਜ਼ ‘ਚ ਇਕ ਰਹੇ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ ‘ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਸ਼ਸ਼ੀ ਕਪੂਰ ਨੇ 60, 70 ਅਤੇ 80 ਦੇ ਦਹਾਕੇ ‘ਚ ਫਿਲਮੀ ਪਰਦੇ ‘ਤੇ ਜੋ ਜਲਵਾ ਬਿਖੇਰਿਆ ਸੀ ਹੁਣ ਉਹ ਕਦੇ ਵੀ ਦੇਖਣ ਨੂੰ ਨਹੀਂ ਮਿਲੇਗਾ। ਸ਼ਸ਼ੀ ਕਪੂਰ ਉਸ ਦੌਰ ‘ਚ ਇਕੱਠੀਆਂ 6 ਜਾਂ 7 ਫਿਲਮਾਂ ‘ਚ ਕੰਮ ਕਰਦੇ ਸਨ। ਸ਼ਸ਼ੀ ਕਪੂਰ ਇਕ ਦਿਨ ‘ਚ 6 ਸ਼ਿਫਟਾਂ ‘ਚ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਨੂੰ ਮਿਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਸੀ, ਆਖਿਰ ਉਨ੍ਹਾਂ ਦਾ ਸ਼ੈਡਿਊਲ ਹੀ ਅਜਿਹਾ ਹੁੰਦਾ ਸੀ। ਉਹ ਇਕ ਫਿਲਮ ਦੀ ਲੋਕੇਸ਼ਨ ਤੋਂ ਦੂਜੀ ਫਿਲਮ ਦੀ ਲੋਕੇਸ਼ਨ ਤੱਕ ਭੱਜਦੇ ਰਹਿੰਦੇ ਸਨ।
ਸ਼ਸ਼ੀ ਕਪੂਰ ਅਜਿਹੇ ਵਿਵਹਾਰ ਦੇ ਕਾਰਨ ਇਕ ਵਾਰ ਉਨ੍ਹਾਂ ਦਾ ਭਰਾ ਰਾਜ ਕਪੂਰ ਵੀ ਪਰੇਸ਼ਾਨ ਹੋ ਗਏ ਸਨ। ਸ਼ਸ਼ੀ ਕਪੂਰ ਨੇ 60 ਦੇ ਦਹਾਕੇ ‘ਚ ਡੈਬਿਊ ਕੀਤਾ ਸੀ ਜੋ ਕਾਫੀ ਸਫਲ ਰਿਹਾ। ਇਸ ਦੌਰਾਨ ਉਨ੍ਹਾਂ ਕਰੀਬ 160 ਫਿਲਮਾਂ ‘ਚ ਕੰਮ ਕੀਤਾ ਸੀ ਜਿਸ ‘ਚ ਉਹ 61 ਸੋਲੋ ਹੀਰੋ ਦੇ ਤੌਰ ‘ਤੇ ਸਨ, ਪਰ ਜਿਸ ਤਰ੍ਹਾਂ ਤੇਜੀ ਨਾਲ ਚਮਕਦੇ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਠੀਕ ਉਸ ਤਰ੍ਹਾਂ ਹੀ ਸ਼ਸ਼ੀ ਕਪੂਰ ਦੇ ਕਰੀਅਰ ਨੂੰ ਵੀ ਲੱਗ ਜਾਂਦਾ ਹੈ। ਇਸ ਦਹਾਕੇ ‘ਚ ਹੀ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ। ਕੰਮ ਨਾ ਹੋਣ ਦੀ ਵਜ੍ਹਾ ਕਰਕੇ ਸ਼ਸ਼ੀ ਕਪੂਰ ਕਾਫੀ ਨਿਰਾਸ਼ ਰਹਿਣ ਲੱਗੇ। ਘਰ ਚਲਾਉਣ ਲਈ ਉਨ੍ਹਾਂ ਨੂੰ ਕਾਫੀ ਪੈਸਿਆਂ ਦੀ ਜ਼ਰੂਰਤ ਸੀ। ਮਜ਼ਬੂਰੀ ‘ਚ ਉਨ੍ਹਾਂ ਨੂੰ ਕਾਰ ਵੇਚਣੀ ਪਈ। ਪਤੀ ਦਾ ਸਹਾਰਾ ਬਣਨ ਅਤੇ ਘਰ ਪਰਿਵਾਰ ਨੂੰ ਸੰਭਾਲਨ ਲਈ ਉਨ੍ਹਾਂ ਦੀ ਪਤਨੀ ਜੇਨੀਫਰ ਕੇਂਡਲ ਨੂੰ ਸਾਮਾਨ ਵੇਚਣਾ ਪਿਆ। ਇਸ ਗੱਲ ਦਾ ਜ਼ਿਕਰ ਉਨ੍ਹਾਂ ਦੇ ਬੇਟੇ ਕੁਣਾਲ ਕਪੂਰ ਨੇ ਇਕ ਇਟਰਵਿਊ ਦੌਰਾਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਪਿਤਾ ਜੀ ਨੇ ਸਪੋਟਰਸ ਕਾਰ ਵੇਚ ਦਿੱਤੀ ਸੀ, ਸਾਡੇ ਕੋਲ ਪੈਸੇ ਨਹੀਂ ਸਨ ਇਸ ਲਈ ਮਾਂ ਨੇ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ।