ਆਪਣਿਆਂ ਨੂੰ ਨਹੀਂ ਲੱਭ ਰਹੇ ਅਮਿਤ ਸ਼ਾਹ

0
384

ਮਹਿਮਦਾਬਾਦ: ਗੁਜਰਾਤ ਦੰਗਿਆਂ ਲਈ ਸਜਾ ਜਾਬਤਾ, ਬੀਜੇਪੀ ਦੀ ਲੀਡਰ ਤੇ ਸਾਬਕਾ ਮੰਤਰੀ ਮਾਇਆ ਕੋਡਨਾਨੀ ਅਮਿਤ ਸ਼ਾਹ ਨੂੰ ਕਈ ਦਿਨਾਂ ਤੋ ਲੱਭ ਰਹੀ ਹੈ ਪਰ ਉਹ ਮਿਲ ਨਹੀ ਰਹੇ। ਅਸਲ ਵਿਚ ਗੁਜਰਾਤ ਚ’ ਮੰਤਰੀ ਰਹੀ ਇਸ ਔਰਤ ਨੂੰ ਅਦਲਾਤ ਵੱਲੋ ਦੰਗਿਆਂ ਵਿਚ ਸਾਮਲ ਹੋਣ ਕਾਰਨ ਸਜਾ ਸੁਣਾਈ ਜਾ ਚੁੱਕੀ ਹੈ ਤੇ ਉਹ ਇਸ ਵੇਲੇ ਜਮਾਨਤ ਤੇ ਹੈ। ਅਦਾਲਤ ਵਿੱਚ ਉਸ ਨੇ ਕਿਹਾ ਕਿ ਉਹ ਦੰਗਿਆ ਸਮੇ ਅਮਿਤ ਸ਼ਾਹ ਦੇ ਨਾਲ ਆਪਣੇ ਹਸਪਤਾਲ ਵਿਚ ਸੀ। ਇਸ ਤੇ ਅਦਾਲਤ ਨੇ ਮਾਇਆ ਕੋਡਨਾਨੀ ਕਿਹਾ ਹੈ ਸੀ ਕਿ ਉਹ ਅਮਿਤ ਸ਼ਾਹ ਨੂੰ ਗਵਾਹ ਵਜੋ ਅਦਾਲਤ ਵਿਚ ਲੈ ਕੇ ਆਵੇ। ਇਸ ਸਬੰਧੀ ਅਦਾਲਤ ਨੇ ਮਾਇਆ ਨੂੰ ਸੰਮਨ ਵੀ ਦੇ ਦਿਤਾ ਸੀ। ਉਹ ਕਈ ਦਿਨਾਂ ਤੱਕ ਅਮਿਤ ਸ਼ਾਹ ਨੂੰ ਲੱਭਦੀ ਰਹੀ ਤੇ ਅਖੀਰ ਨੂੰ ਸੋਮਵਾਰ ਨੂੰ ਅਦਾਲਤ ਦੀ ਤਾਰੀਕ ਤੇ ੳਸ ਨੇ ਕਿਹਾ ਕਿ ਉਹ ਅਮਿਤ ਸ਼ਾਹ ਨੁੰ ਨਹੀ ਲੱਭ ਸਕੀ ਤੇ ਉਸ ਨੂੰ ਅਦਾਲਤ ਦੇ ਸੰਮਨ ਦੇ ਕੇ ਅਦਾਲਤ ਵਿਚ ਗਵਾਹੀ ਲਈ ਨਹੀਂ ਲਿਆ ਸਕੀ। ਹੁਣ ਅਦਾਲਤ ਨੇ ਸਿਧੇ ਅਮਿਤ ਸ਼ਾਹ ਨੂੰ ਸੰਮਨ ਭੇਜ ਕਿ ਬੁਲਾਉਣ ਦਾ ਫੈਸਲਾ ਕੀਤਾ ਹੈ। ਦੇਖਣਾ ਹੈ ਕਿ ਕੀ ਉਹ ਅਦਾਲਤ ਵਿਚ ਆ ਕੇ ਆਪਣੀ ਸਬਾਕਾ ਮੰਤਰੀ ਦੇ ਹੱਕ ਵਿਚ ਗਵਾਹੀ ਦਿੰਦੇ ਹਨ ਜਾ ਨਹੀਂ।