ਮਸਕ ਨੇ ਆਪਣੇ ਕੁੱਤੇ ਨੂੰ ਬਣਾ ਦਿੱਤਾ ਟਵਿੱਟਰ ਦਾ ਸੀਈਓ

0
154

ਸਾਂ ਫਰਾਂਸਿਸਕੋ, 15 ਫਰਵਰੀ : ਐਲੋਨ ਮਸਕ ਨੇ ਆਖਰਕਾਰ ਟਵਿੱਟਰ ਲਈ ਸੀਈਓ ਲੱਭ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਦਾ ਨਵਾਂ ਸੀਈਓ ਇਨਸਾਨ ਨਹੀਂ, ਸਗੋਂ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਫਲੋਕੀ ਹੈ। ਮਸਕ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ‘ਦੂਜੇ ਆਦਮੀ’ ਨਾਲੋਂ ਬਿਹਤਰ ਹੈ, ਹਾਲਾਂਕਿ ਉਸ ਨੇ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ ਹੈ। ਮਸਕ ਟਵਿਟਰ ਨੂੰ 44 ਅਰਬ ਡਾਲਰ ਵਿੱਚ ਖਰੀਦਣ ਤੋਂ ਬਾਅਦ ਇਸ ਦਾ ਮਾਲਕ ਬਣਨ ਤੋਂ ਬਾਅਦ ਉਸ ਨੇ ਪਰਾਗ ਅਗਰਵਾਲ ਸਮੇਤ ਕਈ ਅਧਿਕਾਰੀਆਂ ਨੂੰ ਕੱਢ ਦਿੱਤਾ ਸੀ।