ਖ਼ਬਰਾਂ ਦੀ ਦੁਨੀਆ ‘ਚ ਚੀਨ ਦਾ ਨਵਾਂ ਧਮਾਕਾ

0
377

ਬੀਜਿੰਗ : ਚੀਨ ਤਰ੍ਹਾਂ-ਤਰ੍ਹਾਂ ਦੇ ਕਾਰਨਾਮਿਆਂ ਨਾਲ ਦੁਨੀਆ ਦਾ ਧਿਆਨ ਆਪਣੇ ਵੱਲੇ ਖਿੱਚਦਾ ਰਹਿੰਦਾ ਹੈ। ਹੁਣ ਤਕ ਚੀਨ ਵੱਲੋਂ ਦਿੱਤੇ ਗਏ ਕੋਰੋਨਾ ਵਾਇਰਸ ਤੋਂ ਦੁਨੀਆ ਪਰੇਸ਼ਾਨ ਹੈ। ਲੱਖਾਂ ਲੋਕ ਇਨਫੈਕਟਿਡ ਹਨ ਤੇ ਲਗਪਗ ਇੰਨੀਆਂ ਹੀ ਮੌਤਾਂ ਹੋ ਚੁੱਕੀਆਂ ਹਨ, ਇਸ ਦੌਰਾਨ ਚੀਨ ਨੇ ਤਕਨੀਕ ਦੀ ਦੁਨੀਆ ‘ਚ ਇਕ ਹੋਰ ਹੈਰਾਨਕੁੰਨ ਕਾਰਨਾਮਾ ਕੀਤਾ ਹੈ। ਚੀਨ ਨੇ ਦੁਨੀਆ ਦੀ ਪਹਿਲੀ 3ਡੀ ਨਿਊਜ਼ ਐਂਕਰ ਲਾਂਚ ਕਰ ਦਿੱਤੀ ਹੈ।
ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਗਈ ਹੈ। ਸ਼ਿਨਹੁਆ ਤੇ ਇਕ ਹੋਰ ਏਜੰਸੀ ਨੇ ਮਿਲ ਕੇ ਇਸ 3ਡੀ ਐਂਕਰ ਨੂੰ ਲਾਂਚ ਕੀਤਾ ਹੈ, ਇਸ ਦੀ ਇਕ ਵੀਡੀਓ ਵੀ ਇਸੇ ਏਜੰਸੀ ਦੇ ਟਵਿੱਟਰ ਹੈਂਡਲ ਰਾਹੀਂ ਟਵੀਟ ਕੀਤੀ ਗਈ ਹੈ।
ਏਜੰਸੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਆਧੁਨਿਕ ਤਕਨੀਕ ਦਾ ਇਸਤੇਮਾਲ ਕਰਦਿਆਂ ਚੀਨ ਨੇ ਇਹ ਕਾਰਨਾਮਾ ਕੀਤਾ ਹੈ। ਇਸ ਦੇ ਨਾਲ ਹੀ ਚੀਨ ਆਪਣੇ ਇੱਥੇ 3D ਤਕਨੀਕ ਨਾਲ ਚੱਲਣ ਵਾਲੀ ਪਹਿਲੀ ਨਿਊਜ਼ ਐਂਕਰ ਨੂੰ ਡਿਵੈਲਪ ਕਰਨ ‘ਚ ਕਾਮਯਾਬ ਹੋ ਗਿਆ ਹੈ।
3D ਨਿਊਜ਼ ਐਂਕਰ
ਚੀਨੀ ਸਰਕਾਰੀ ਏਜੰਸੀ ਸ਼ਿਨਹੁਆ ਵੱਲੋਂ ਦੱਸਿਆ ਗਿਆ ਹੈ ਕਿ ਇਹ 3ਡੀ ਨਿਊਜ਼ ਐਂਕਰ ਆਸਾਨੀ ਨਾਲ ਘੁੰਮ ਸਕਦੀ ਹੈ। ਇਹ ਆਪਣੇ ਸਿਰ ਦੇ ਵਾਲ਼ਾਂ ਤੇ ਡਰੈੱਸ ‘ਚ ਵੀ ਪਰਿਵਰਤਨ ਕਰ ਸਕਦੀ ਹੈ। ਹੁਣ ਇਕ ਵੀਡੀਓ ਦੇ ਟ੍ਰਾਇਲ ਦੇ ਤੌਰ ‘ਤੇ ਇਸ ਨੂੰ ਨਿਊਜ਼ ਪੜ੍ਹਦਿਆਂ ਤੇ ਹੋਰ ਕਈ ਮੁਦਰਾਵਾਂ ‘ਚ ਦਿਖਾਇਆ ਗਿਆ ਹੈ। ਆਉਣ ਵਾਲੇ ਸਮੇਂ ‘ਚ ਇਹ 3ਡੀ ਨਿਊਜ਼ ਐਂਕਰ ਇਸੇ ਤਰ੍ਹਾਂ ਹੀ ਚੈਨਲਾਂ ‘ਤੇ ਖ਼ਬਰ ਪੜ੍ਹਦੇ ਹੋਏ ਨਜ਼ਰ ਆ ਸਕਦੀ ਹੈ।
ਰਾਤ ਭਰ ਚੈਨਲਾਂ ‘ਤੇ ਸੁਣੇ ਜਾ ਸਕਣਗੇ ਬੁਲੇਟਿਨ
3ਡੀ ਨਿਊਜ਼ ਐਂਕਰ ਦੇ ਮਾਰਕੀਟ ‘ਚ ਆ ਜਾਣ ਤੋਂ ਬਾਅਦ ਹੋ ਸਕਦਾ ਹੈ ਕਿ ਟੀਵੀ ਦੀ ਦੁਨੀਆ ‘ਚ ਰਾਤ ਭਰ ਖ਼ਬਰਾਂ ਦਿਖਾਈ ਦਿੰਦੀਆਂ ਰਹਿਣ। ਇਨ੍ਹਾਂ ਐਂਕਰਾਂ ਨੂੰ ਰਾਤ ਨੂੰ ਖ਼ਬਰਾਂ ਪੜ੍ਹਨ ਲਈ ਸਟੂਡੀਓ ‘ਚ ਬਿਠਾ ਦਿੱਤਾ ਜਾਵੇ। ਉੱਥੋਂ ਇਹ ਬੁਲੇਟਿਨ ਪੜ੍ਹਦੀਆਂ ਰਹਿਣਗੀਆਂ। ਦਿਨ ਵੇਲੇ ਐਂਕਰ ਨਿਊਜ਼ ਪੜ੍ਹਨਗੇ ਤੇ ਰਾਤ ਵੇਲੇ 3ਡੀ ਐਂਕਰ ਦਿਖਾਈ ਦੇਣਗੇ।