ਮਲਕੀਤ ਸਿੰਘ ਮੁੰਡਾ ਪਿੰਡ ਨੂੰ ‘ਮਹਿਫ਼ਿਲਾਂ ਦਾ ਬਾਦਸ਼ਾਹ’ ਨਾਲ ਨਿਵਾਜਿਆ

0
807

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਹੋਟਲ ਸਪਾਇਸ ਵਿਖੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਦੀ ਹੋਈ ਇਕੱਤਰਤਾ ਦੌਰਾਨ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਦੀਆਂ ਹਰ ਸਾਹਿਤਕ ਅਤੇ ਸੱਭਿਆਚਾਰਕ ਮਹਿਫ਼ਿਲਾਂ ਵਿਚ ਫੋਟੋਗ੍ਰਾਫ਼ੀ ਰਾਹੀਂ ਯਾਦਗਾਰਾਂ ਸੰਭਾਲਣ ਦੀਆਂ ਕੀਤੀਆਂ ਨਿੱਘੀਆਂ ਸੇਵਾਵਾਂ ਬਦਲੇ ਮਲਕੀਤ ਸਿੰਘ ਮੁੰਡਾ ਪਿੰਡ ਨੂੰ ‘ਮਹਿਫ਼ਿਲਾਂ ਦਾ ਬਾਦਸ਼ਾਹ’ ਨਾਲ ਨਿਵਾਜਿਆ ਗਿਆ। ਹਾਜ਼ਰ ਪਤਵੰਤਿਆਂ ਵਲੋਂ ਜ਼ਿੰਦਗੀ ਦੇ 50 ਵਰ੍ਹੇ ਪੂਰੇ ਕਰਨ ‘ਤੇ ਮਲਕੀਤ ਸਿਘ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਵਲੋਂ ਸਮਾਜ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪਤਵੰਤਿਆਂ, ਹਾਂਗਕਾਂਗ ਦੇ ਖੇਡ ਕਲੱਬਾਂ, ਸੱਭਿਆਚਾਰਕ ਸੰਸਥਾਵਾਂ ਅਤੇ ਵਪਾਰੀ ਵਰਗ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।