ਹਾਂਗਕਾਂਗ(ਪਚਬ): ਹਾਂਗਕਾਂਗ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਸਿੰਘ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਇਸ ਵਾਰ 28 ਅਕਤੂਬਰ 2018 ਨੂੰ ਸਿੰਗ ਯੀ ਵਿਖੇ ਹੋ ਰਿਹਾ ਹੈ।ਇਸ ਸਬੰਧੀ ਨਗਰ ਕੀਤਰਤਨ ਦੀ ਸੁਰੂਆਤ ਸਵੇਰੇ 10 ਵਜੇ ਗੂਰੂ ਘਰ ਤੋ ਹੋਵੇਗੀ। ਸਿੰਗ ਯੀ ਵਿਖੇ ਸਮਾਪਤੀ ਦਾ ਸਮਾਂ ਸ਼ਾਮ 4 ਵਜੇ ਦਾ ਹੈ। ਇਸ ਸਮਾਗਮ ਵਿਚ ਹਿੱਸਾ ਲੈਣ ਸਿੱਖ ਵਿਦਵਾਨ ਭਾਈ ਇੰਦਰਜੀਤ ਸਿੰਘ ਗੋਗੋਆਨੀ ਹਾਂਗਕਾਂਗ ਆ ਰਹੇ ਹਨ। ਉਹ ਸਿੰਗ ਯੀ ਤੋ ਇਲਾਵਾ 27 ਅਕਤੂਬਰ, ਦਿਨ ਸ਼ਨਿਚਾਰਵਾਰ ਨੂੰ ਗੂਰੁ ਘਰ ਵਿਖੇ ਕਥਾ ਕਰਨਗੇ ਜਿਸ ਦਾ ਸਮਾਂ ਸ਼ਾਮ 5-60 ਵਜੇ ਦਾ ਹੈ। ਸੰਗਤ ਨੂੰ ਇਨਾਂ ਸਮਾਗਮਾਂ ਵਿਚ ਹਾਜਰੀ ਭਰਨ ਦੀ ਬੇਨਤੀ ਪ੍ਰਬੰਧਕਾਂ ਵਲੋਂ ਕੀਤੀ ਗਈ ਹੈ।ਸ਼ਿੰਗ ਯੀ ਵਿਖੇ ਸਮਾਗਮ ਦਾ ਸਥਾਨ ਸਪੋਟਰਸ ਐਸੋਸੀਏਸ਼ਨ ਫੁੱਟਬਾਲ ਗਰਾਉਡ ਵਿਖੇ ਹੋਣਾ ਹੈ ਜੋ ਕਿ ਐਮ ਟੀ ਆਰ ਸਟੇਸ਼ਨ ਦੇ ਗੇਟ ਸੀ ਦੇ ਨੇੜੈ ਹੈ।