ਬੀਜ਼ਿੰਗ — ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਤੋਂ ਆਪਣਾ ਚੰਗਾ ਦੋਸਤ ਕਿਹਾ ਹੈ। ਵਾਂਗ ਯੀ ਨੇ ਸ਼ੁੱਕਰਵਾਰ ਨੂੰ ਬੀਜ਼ਿੰਗ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਨ ਨੇ ਦੋ-ਪੱਖੀ ਰਿਸ਼ਤਿਆਂ ‘ਤੇ ਆਯੋਜਿਤ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਪਾਕਿਸਤਾਨ ਦਾ ਚੀਨ ਦਾ ਭਾਰ ਹੈ ਅਤੇ ਸਾਡੀ ਦੋਸਤੀ ਡੂੰਘੀ ਹੈ। ਵਾਂਗ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਖਿਲਾਫ ਲੜਾਈ ‘ਚ ਕੋਈ ਕਸਰ ਨਹੀਂ ਛੱਡੀ ਹੈ। ਬ੍ਰਿਕਸ ਸੰਮੇਲਨ ‘ਚ ਪਾਕਿਸਤਾਨ ਦੇ 2 ਅੱਤਵਾਦੀ ਸੰਗਠਨਾਂ ਦਾ ਨਾਂ ਪਹਿਲੀ ਵਾਰ ਦਰਜ ਕੀਤੇ ਜਾਣ ‘ਤੇ ਭਾਰਤੀ ਮੀਡੀਆ ਨੇ ਇਸ ਨੂੰ ਭਾਰਤੀ ਰਣਨੀਤੀ ਦੀ ਵੱਡੀ ਜਿੱਤ ਦੱਸਿਆ ਸੀ।
ਭਾਰਤੀ ਮੀਡੀਆ ਵੱਲੋਂ ਅੱਤਵਾਦੀ ਮਾਮਲੇ ‘ਤੇ ਪਾਕਿਸਤਾਨ ਦੇ ਮੁੱਦੇ ‘ਤੇ ਚੁੱਕੇ ਜਾਣ ਨੂੰ ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਇਮਜ਼ ਇਸ ਨੂੰ ਪਚਾ ਨਹੀਂ ਪਾ ਰਿਹਾ। ਉਸ ਨੇ ਆਪਣੇ ਲੇਖ ‘ਚ ਕਿਹਾ ਹੈ ਕਿ ਭਾਰਤੀ ਮੀਡੀਆ ਦਾ ਇਹ ਸਿੱਟਾ ਹਾਲੋਹੀਣਾ ਹੈ।
ਗੋਲਬਲ ਟਾਇਮਜ਼ ਅੱਗੇ ਲਿੱਖਦਾ ਹੈ ਕਿ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਅਜਿਹੇ ਸੰਗਠਨ ਹਨ, ਜਿਸ ਨੂੰ ਯੂ. ਐੱਨ. ਅਤੇ ਪਾਕਿਸਤਾਨ ਨੇ ਵੀ ਬਲੈਕ ਲਿਸਟ ‘ਚ ਪਾਇਆ ਹੋਇਆ ਹੈ। ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਚੀਨ ਨੇ ਵੀ ਸ਼ਿਆਮੇਨ ਦੇ ਘੋਸ਼ਣਾ-ਪੱਤਰ ‘ਚ ਸ਼ਾਮਲ ਕਰ ਲਿਆ ਸੀ। ਜਿਸ ਨੂੰ ਭਾਰਤੀ ਮੀਡੀਆ ਭਾਰਤੀ ਰਣਨੀਤੀ ਦੀ ਜਿੱਤ ਦੱਸ ਰਹੀ ਹੈ।
ਉਥੇ ਅੱਗੇ ਗਲੋਬਲ ਟਾਇਮਜ਼ ‘ਚ ਡੋਕਲਾਮ ਸਟੈਂਡ ਆਫ ‘ਤੇ ਵੀ ਭਾਰਤ-ਚੀਨ ਦੇ ਰਿਸ਼ਤੇ ਨੂੰ ਇਕ ਵਾਰ ਹਵਾ ਦਿੱਤੀ ਹੈ। ਇਕ ਭਾਰਤੀ ਸਕਾਲਰ ਦੇ ਬਾਰੇ ‘ਚ ਚੀਨ ਲਿੱਖਦਾ ਹੈ ਕਿ ਭਾਰਤੀ ਮੀਡੀਆ ਅਤੇ ਸਕਾਲਰ ਬਿਨ੍ਹਾਂ ਰਿਸਰਚ ਦੇ ਗੱਲਾਂ ਕਹਿ ਦਿੰਦੇ ਹਨ। ਇਕ ਸਕਾਲਰ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਦੇ ਕਾਰਨ ਨਾਲ ਚੀਨ ਦੀ 18 ਦੇਸ਼ਾਂ ਨਾਲ ਸੰਘਰਸ਼ ਚੱਲ ਰਿਹਾ ਹੈ।
ਚੀਨ ਹਰ ਹਾਲ ‘ਚ ਪਾਕਿਸਤਾਨ ਦੇ ਨਾਲ ਹੈ ਅਤੇ ਭਾਰਤ ਦੇ ਦਬਾਅ ‘ਚ ਉਹ ਪਾਕਿਸਤਾਨ ਨਾਲ ਆਪਣੇ ਰਿਸ਼ਤਿਆਂ ‘ਤੇ ਕੋਈ ਅਸਰ ਨਹੀਂ ਪੈਣ ਦੇਵੇਗਾ। ਅੱਤਵਾਦ ਦੇ ਮਾਮਲੇ ‘ਚ ਪਾਕਿਸਤਾਨ ਨੂੰ ਚੀਨ ਤੋਂ ਚੰਗਾ ਕੋਈ ਨਹੀਂ ਸਮਝ ਸਕਦਾ ਹੈ। ਗਲੋਬਲ ਮੀਡੀਆ ਆਪਣੇ ਲੇਖ ‘ਚ ਭਾਰਤ ਅਤੇ ਪਾਕਿਸਤਾਨ ਦੋਹਾਂ ਨਾਲ ਆਪਣੀ ਦੋਸਤੀ ਨੂੰ ਕਾਇਮ ਰੱਖਣਾ ਚਾਹੁੰਦਾ ਹੈ। ਉਹ ਅੱਗੇ ਲਿੱਖਦਾ ਹੈ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ਅਤੇ ਚੀਨ ਦੇ ਰਿਸ਼ਤਿਆਂ ‘ਚ ਵੀ ਸੁਧਾਰ ਹੋਏ ਹਨ।