ਹਵਾਈ ਸੇਵਾ ਮੁੜ ਸੁਰੂ ਪਰ ਤਨਾਓ ਜਾਰੀ

0
949

ਹਾਂਗਕਾਂਗ(ਪਚਬ):ਪਿਛਲੇ 2 ਦਿਨਾਂ ਤੋ ਸ਼ਾਮ ਤੋ ਬਾਅਦ ਹਵਾਈ ਅਵਾਜਾਈ ਪ੍ਰਭਾਵਤ ਹੋਣ ਕਾਰਨ ਸੈਕੜੈ ਮੁਸਾਫਰਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੋਮਵਾਰ ਨੂੰ ਜਿਥੇ ਆੳੇਣ-ਜਾਣ ਵਾਲੀਆਂ ਸਭ ਉਡਾਨਾਂ ਬੰਦ ਹੋਈਆਂ ਸਨ ਪਰ ਬੀਤੇ ਕੱਲ ਹਾਂਗਕਾਂਗ ਆਉਣ ਵਾਲੀਆਂ ਬਹੁਤੀਆਂ ਉਡਾਨਾਂ ਤੇ ਕੋਈ ਅਸਰ ਨਹੀਂ ਪਿਆ। ਇਸੇ ਦੌਰਾਨ ਕੱਲ ਹਵਾਈ ਅੱਡੇ ਤੋ ਸਹਿਰ ਤੱਕ ਅਵਾਜਾਈ ਵੀ ਠੀਕ ਹੀ ਰਹੀ।
ਕੱਲ ਕੁਝ ਸਮਾਫਰਾਂ ਵਿਖਾਵਾਕਾਰੀਆਂ ਨਾਲ ਉਲਝਦੇ ਵੀ ਦੇਖੇ ਗਏ ਤੇ 2 ਵਿਅਕਤੀਆਂ ਦੀ, ਵਿਖਾਵਾਕਾਰੀਆਂ ਨੇ ਚੀਨੀ ਏਜੰਟ ਹੋਣ ਦੇ ਛੱਕ ਵਿਚ, ਖਿੱਛ ਧੂਹ ਕੀਤੀ ਤੇ ਇਨਾਂ ਨੂੰ ਬਚਾਉਣ ਲਈ ਪੁਲ਼ੀਸ਼ ਨੂੰ ਬਲ ਪ੍ਰਯੋਗ ਕਰਨਾ ਪਿਆ ਤੇ ਕੁਝ ਗਿਰਫਤਾਰੀਆਂ ਹੋਣ ਦੀਆਂ ਵੀ ਸੂਚਨਾਵਾਂ ਹਨ।
ਹਵਾਈ ਅੱਡਾ ਅਧਾਰਟੀ ਨੇ ਅਦਾਲਤ ਤੋਂ ਵਿਸ਼ੇਸ ਨੋਟਿਸ ਲਿਆਦਾ ਹੈ ਜਿਸ ਤਹਿਤ ਹੁਣ ਹਵਾਈ ਅੱਡੇ ਦੇ ਬਹੁਤੇ ਹਿਸੇ ਵਿਚ ਵਿਖਾਵਾਕਾਰੀ ਨੂੰ ਜਾਣ ਦੀ ਮਨਾਹੀ ਹੋਵੇਗੀ। ਅਜਿਹਾ ਕਰਨ ਤੇ ਅਦਾਲਤ ਦੀ ਉਲੰਘਣਾ ਮੰਨੀ ਜਾਵੇਗੀ।
ਅੱਜ ਸਵੇਰ ਤੋਂ ਹਵਾਈ ਅਵਾਜਾਈ ਸੁਰੂ ਹੋਈ ਹੈ ਪਰ ਅਜੇ ਵੀ ਬਹੁਤ ਸਾਰੀਆਂ ਉਡਾਨਾਂ ਰੱਦ ਹਨ ਜਾਂ ਲੇਟ ਹਨ। ਭਾਰਤ ਤੋ ਆਉਣ ਵਾਲੀਆਂ ਬਹੁਤੀਆਂ ਉਡਾਨਾਂ ਤੇ ਅਸਰ ਪਿਆ ਹੈ,ਜਿਸ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਕ ਅੰਦਾਜੇ ਅਨੁਸਾਰ ਹਵਾਈ ਅੰਡਾ ਬੰਦ ਹੋਣ ਕਾਰਨ ਕਰੀਬ 76 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਇਸ ਇਡੰਸਟਰੀ ਨੂੰ ਹੋਇਆ ਹੈ। ਬਹੁਤੇ ਵਿਖਾਵਾਕਾਰੀ ਭਾਵੇ ਹਵਾਈ ਅੱਡੇ ਤੇ ਚਲੇ ਗਏ ਹਨ ਪਰ ਕੁਝ ਅਜੇ ਵੀ ਉਥੇ ਧਰਨਾ ਦੇ ਕੇ ਬੈਠੇ ਹਨ।