ਪਹਿਲੀ ਸਤੰਬਰ ਤੋਂ ਹੋਵੋਗਾ ਹਰ ਵਾਸੀ ਦਾ ਮੁਫਤ ਕਰੋਨਾ ਟੈਸਟ

1
530

ਹਾਂਗਕਾਂਗ(ਪਚਬ): ਕਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਦੌਰਾਨ ਹਾਂਗਕਾਂਗ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਇਕ ਵਾਸੀ ਦਾ ਕਰੋਨਾ ਟੈਸਟ ਕੀਤਾ ਜਾਵੇਗਾ ਇਸ ਸਬੰਧੀ ਕਾਰਵਾਰੀ ਪਹਿਲੀ ਸਤੰਬਰ 2020 ਨੂੰ ਸੁਰੂ ਹੋਵੇਗੀ।ਸਰਕਾਰ ਦਾ ਟੀਚਾ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਟੈਸਟ ਕੀਤਾ ਜਾਵੇਗਾ ਤਾਂ ਜੋ ਕਰੋਨਾ ਵਾਇਰਸ ਰੱਖਣ ਵਾਲੇ ਲੋਕਾਂ ਦਾ ਪਤਾ ਲੱਗ ਸਕੇ। ਇਸ ਤਰਾਂ ਅਗਾਊ ਉਨਾਂ ਦਾ ਇਲਾਜ਼ ਅਤੇ ਹੋਰ ਪਰਹੇਜ਼ ਕੀਤੇ ਜਾ ਸਕਣਗੇ। ਇਸ ਟੈਸਟ ਲਈ ਪੂਰੇ ਹਾਂਗਕਾਂਗ ਵਿਚ 100 ਵੱਖ ਵੱਖ ਥਾਵਾਂ ਤੇ ਬੂਥ ਲਗਾਏ ਜਾਣਗੇ, ਜਿਥੇ ਜਾ ਕੇ ਲੋਕਾਂ ਟੈਸਟ ਕਰਵਾਉਣ ਲਈ ਆਪਣੇ ਨਮੂਨੇ ਦੇ ਸਕਣਗੇ। ਇਨਾਂ ਬੂਥਾਂ ਤੇ ਭੀੜ ਹੋਣ ਤੋ ਰੋਕਣ ਲਈ, ਪਹਿਲਾ ਆਨਲਾਈਨ ਸਮਾਂ ਲੈਣਾ ਹੋਵੇਗਾ ਜਿਸ ਲਈ ਰਜਿਸਟਰੇਸ਼ਨ ਇਸੇ ਹਫਤੇ ਦੇ ਅਖੀਰ ਤੱਕ ਸੁਰੂ ਹੋਣ ਦੀ ਸਭਾਵਨਾ ਹੈ। ਭਾਵੇ ਸਰਕਾਰ ਨੇ ਹਰ ਇਕ ਵਾਸੀ ਨੂੰ ਇਹ ਮੁਫਤ ਕਰੋਨਾ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਹੈ ਪਰ ਇਹ ਟੈਸਟ ਕਰਵਾਉਣਾ ਸਰਕਾਰੀ ਹੁਕਮ ਨਹੀ ਹੈ।

1 COMMENT

Comments are closed.