ਹਾਂਗਕਾਂਗ(ਪਚਬ): ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ਵਾਤਾਵਰਣ ਦੀ ਸਭਾਲ ਸਬੰਧੀ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜ੍ਹੀ ਤਹਿਤ ਹੀ ਹੁਣ 20 ਅਪ੍ਰੈਲ ਨੂੰ ਹੋਣ ਵਾਲੇ ਵਿਸਾਖੀ ਸਮਾਗਮ ਦੌਰਾਨ ਫੋਮ ਦੇ ਭਾਂਡੇ ਨਾ ਵਰਤਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਸਟੀਲ ਦੇ ਦੇ ਭਾਂਡੇ ਵਰਤੇ ਜਾਣਗੇ ਜਿਨਾਂ ਦੀ ਸਾਫ ਸਫਾਈ ਉਸੇ ਸਮੇਂ ਸੇਵਾਦਾਰਾਂ ਵੱਲੋ ਕੀਤੀ ਜਾਵੇਗੀ। ਇਸ ਸਬੰਧੀ ਸੰਗਤ ਦੇ ਸਹਿਯੋਗ ਲਈ ਅਪੀਲ ਖਾਲਸਾ ਦੀਵਾਨ ਵੱਲੋਂ ਕੀਤੀ ਗਈ ਹੈ। ਯਾਦ ਰਹੇ ਇਸ ਵਾਰ ਸਲਾਨਾ ਵਿਸਾਖੀ ਸਮਾਗਮ 20 ਅਪ੍ਰੈਲ 2019 ਨੂੰ ਚੁੰਗ ਕੁਆਨ ਸਥਿਤ ਪੋ ਹੌਂਗ ਪਾਰਕ ਵਿਖੇ ਸਵੇਰੇ 10 ਤੋ ਸਾਨ 4.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਹੋਰ ਜਾਣਕਾਰੀ ਖਾਲਸਾ ਦੀਵਾਨ ਗੁਰੂ ਘਰ ਤੋਂ ਲਈ ਜਾ ਸਕਦੀ ਹੈ।