ਕਲੰਕ ਭਾਗ 2 – ਵੀਰਪਾਲ ਸਿੱਧੂ

0
242

ਕਲੰਕ ਭਾਗ ਦੂਜਾ

       ਤੁਸੀਂ ਪਹਿਲੇ ਭਾਗ ਵਿੱਚ ਪੜਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ, ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਵਾਰੇ ਪੜੋਗੇ।।।।।
        
          ਸਹਿਜ ਮੈਂ ਤੇ ਲੱਗੇ ਕਲੰਕ ਨੂੰ ਦੇਖ ਕੇ ਤੇ ਆਪਣੀ ਕਿਸਮਤ ਨੂੰ ਰਹੀ, ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ, ਸਹਿਜ ਨੂੰ ਗੱਲ ਸੁਣਾਉਂਦੇ ਸੁਣਾਉਂਦੇ ਤਰਨ ਦੀਆਂ ਗਲਾ ਭਰ ਆਇਆ ਤੇ ਅੱਖਾਂ ਭਰ ਆਈਆਂ, ਉਸ ਤੋਂ ਬਾਅਦ ਤਰਨ ਤੋਂ  ਕੋਈ ਗੱਲ ਨਾ ਹੋਈ, ਕੁਝ ਚਿਰ ਦੋਵਾਂ ਵਿਚਕਾਰ ਚੁੱਪੀ ਛਾਈ ਰਹੀ, ਸਹਿਜ ਨੇ ਤਰਨ ਨੂੰ ਪਾਣੀ ਦਾ ਗਿਲਾਸ ਲਿਆ ਕੇ ਦਿੱਤਾ ਤੇ ਤਰਨ ਨੂੰ ਚੁੱਪ ਕਰਵਾਇਆ, ਤਰਨ ਨੇ ਅੱਖਾਂ ਪੂੰਝ ਕੇ ਪਾਣੀ ਪੀਤਾ, ਸਹਿਜ ਨੇ ਗੱਲ ਅੱਗੇ ਤੋਰਨ ਲੲੀ ਕਿਹਾ ਤਰਨ ਮੈਂ ਸੁਣਿਆ ਸੀ ਕਿ ਤੇਰੀ ਮੰਗਣੀ ਵੀ ਟੁੱਟ ਗੲੀ ਸੀ ਇਸ ਗੱਲ ਕਰਕੇ, ਹਾਂ ਸਹਿਜ ਤੂੰ ਸਹੀ ਸੁਣਿਆ ਹੈ, ਮੇਰੀ ਮੰਗਣੀ ਹੀ ਨਹੀਂ ਟੁੱਟੀ ਸਗੋਂ ਮੇਰਾ ਵਿਆਹ ਵੀ ਹੋ ਗਿਆ ਸੀ ਤੇ ਆਨੰਦ ਕਾਰਜ ਵੀ ਹੋ ਗੲੇ ਸੀ ਪਰ ਮੇਰੇ ਸੋਹਰੇ ਮੇਰੀ ਡੋਲੀ ਨਹੀਂ ਗੲੀ ਸੀ, ਕਿਉਂ ਤਰਨ ਫਿਰ ਤਾਂ ਬਹੁਤ ਅਨਰਥ ਹੋਇਆ ਤੇਰੇ ਨਾਲ, ਸਹਿਜ ਜੋ ਕਿਸਮਤ ਚ ਹੁੰਦਾ ਉਹੀ ਹੁੰਦਾ ਹੈ, ਪਰ ਤਰਨ ਤੇਰੇ ਘਰਵਾਲਾ ਕਿਹੋ ਜਿਹਾ ਸੀ ਜੋ ਆਨੰਦ ਕਾਰਜ ਕਰਵਾ ਕੇ ਛੱਡ ਗਿਆ, ਸਹਿਜ ਜਿੱਥੇ ਕਿਸਮਤ ਧੋਖਾ ਦੇ ਜਾਵੇ, ਉੱਥੇ ਲੋਕ ਵੀ ਆਪਣਾ ਸਾਥ ਨਹੀਂ ਦਿੰਦੇ, ਹਾਂ ਤਰਨ ਤਾਂ ਦੁਨੀਆਂ ਦਾ ਦਸਤੂਰ ਹੈ, ਸਹਿਜ ਮੈਂ ਘੱਟੋਂ ਘੱਟ ਪੰਜ ਸਾਲ ਜਸ਼ਨ ਦੇ ਹਵਸ ਦਾ ਸ਼ਿਕਾਰ ਰਹੀ, ਉਹ ਪੰਜ ਸਾਲ ਤੱਕ ਮੇਰਾ ਬਲਾਤਕਾਰ ਕਰਦਾ ਰਿਹਾ, ਮੇਰੇ ਹੱਥਾਂ ਪੈਰਾਂ ਚ ਜਾਨ ਵੀ ਨਾ ਰਹੀ, ਪੰਜ ਸਾਲ ਬਾਅਦ ਮੈਂ ਕਿਸੇ ਨੂੰ ਆਪਣੀ ਸਫਾਈ ਦੇਣ ਯੋਗ ਵੀ ਨਾ ਰਹੀ, ਮੇਰੀ ਉਮਰ ਉਦੋਂ 23 ਸਾਲ ਸੀ, ਇੱਕ ਦਿਨ ਅਚਾਨਕ ਭੂਆ ਜੀ ਘਰ ਆਏ ਤੇ ਉਹਨਾਂ ਨੇ ਮੇਰੇ ਰਿਸ਼ਤੇ ਦੀ ਗੱਲ ਪਾਪਾ ਨਾਲ ਕੀਤੀ, ਭੂਆ ਜੀ ਨੇ ਜਿਸ ਰਿਸ਼ਤੇ ਦੀ ਦਸ ਪਾਈ ਉਹ ਭੂਆ ਦੇ ਸੋਹਰੇ ਪਿੰਡੋਂ ਭੂਆ ਦੇ ਸ਼ਰੀਕੇ ਪਰਿਵਾਰ ਵਿੱਚੋਂ ਸੀ, ਮੁੰਡਾ ਖੇਤੀ ਕਰਦਾ ਸੀ ਚੰਗੀ ਜ਼ਮੀਨ ਸੀ, ਪਾਪਾ ਦੇਖਣ ਚਲੇ ਗੲੇ, ਪਾਪਾ ਨੂੰ ਸਾਰੀ ਗੱਲ ਫਿੱਟ ਆ ਗੲੀ, ਮੁੰਡੇ ਵਾਲਿਆਂ ਨੇ ਵੀ ਮੇਰੇ ਕੱਚਾ ਧਾਗਾ ਬੰਨ੍ਹ ਕੇ ਰੋਕਾ ਕਰ ਦਿੱਤਾ, ਰੋਕੇ ਤੋਂ ਚਾਰ ਮਹੀਨੇ ਮਗਰੋਂ ਵਿਆਹ ਸੀ, ਮੇਰੀ ਮੰਮੀ ਨੇ ਚਾਰ ਮਹੀਨਿਆਂ ਚ ਮੇਰੇ ਦਾਜ ਦੀ ਤਿਆਰੀ ਕਰ ਦਿੱਤੀ, ਕੰਮਾਂ ਧੰਦਿਆਂ ਚ ਪਤਾ ਹੀ ਨਾ ਲੱਗਿਆ ਚਾਰ ਮਹੀਨੇ ਕਦ ਬੀਤ ਗੲੇ, ਵਿਆਹ ਵਾਲਾ ਦਿਨ ਵੀ ਆ ਗਿਆ, ਮੈਂ ਸਭ ਕੁਝ ਭੁੱਲ ਕੇ ਆਪਣੇ ਵਿਆਹ ਵਾਲੇ ਦਿਨ ਤੋਂ ਖੁਸ਼ ਸੀ, ਸਵੇਰੇ ਨਹਾਈ ਧੋਈ ਹੋਈ, ਨਹਾਈ ਧੋਈ ਤੋਂ ਮੈਨੂੰ ਮੇਰੇ ਮਾਮੇ ਦੀ ਕੁੜੀ ਨੇ ਤਿਆਰ ਕਰ ਦਿੱਤਾ, ਉਹਨੂੰ ਪਾਰਲਰ ਦਾ ਕੰਮ ਆਉਂਦਾ ਸੀ, ਮੈਂ ਤਿਆਰ ਹੋ ਕੇ ਬੈਠੀ ਹੀ ਸੀ ਥੋੜੇ ਵਕਤ ਬਾਅਦ ਬਰਾਤ ਆ ਗੲੀ ਸੀ, ਮਾਮੇ ਦੀਆਂ ਕੁੜੀਆਂ ਨੇ ਰੀਬਨ ਕਟਵਾਇਆ, ਤੇ ਆ ਕੇ ਮੈਨੂੰ ਕਹਿਣ ਲੱਗੀਆਂ, ਤਰਨ ਤੇਰਾ ਪਰੋਣਾ ਹੀ ਬਹੁਤ ਸੋਹਣਾ ਹੈ, ਮੇਰੇ ਦਿਲ ਅੰਦਰ ਇੱਕ ਖੁਸ਼ੀ ਦੀ ਲਹਿਰ ਜਿਹੀ ਦੌੜੀ, ਬਰਾਤ ਨੇ ਚਾਹ ਪਾਣੀ ਪੀਤਾ, ਤੇ ਮੇਰਾ ਚਾਹ ਪਾਣੀ ਸਮਾਨ ਅੰਦਰ ਭੇਜ ਦਿੱਤਾ, ਚਾਹ ਪਾਣੀ ਤੋਂ ਬਾਅਦ ਮੈਨੂੰ ਆਨੰਦ ਕਾਰਜਾਂ ਲੲੀ ਲੈ ਗੲੇ, ਬਾਬੇ ਨੇ ਚਾਰ ਲਾਵਾਂ ਪੜ ਕੇ ਆਨੰਦ ਕਾਰਜ ਦੀ ਰਸਮ ਪੂਰੀ ਕਰ ਦਿੱਤੀ, ਆਨੰਦ ਕਾਰਜ ਕਰਵਾ ਕੇ ਅਸੀਂ ਘਰ ਆ ਗੲੇ, ਮੈਂ ਅੰਦਰ ਕਮਰੇ ਚ ਆ ਗੲੀ,  ਬਰਾਤ ਆਰਾਮ ਕਰਨ ਲੲੀ ਸਕੂਲ ਚ ਚਲੀ ਗੲੀ, ਮਾਮੇ ਦੀਆਂ ਕੁੜੀਆਂ ਤੇ ਅਸੀਂ ਸਾਰੇ ਮਿਲ ਕੇ ਹੱਸ ਰਹੇ ਸੀ ਇੰਨੇ ਨੂੰ ਬਾਹਰੋਂ ਰੋਲੇ ਦੀ ਆਵਾਜ਼ ਆਉਣੀ ਸ਼ੁਰੂ ਹੋ ਗੲੀ, ਮੰਮੀ ਦੇਖ ਕੇ ਡਰ ਕੇ ਇੱਕ ਦਮ ਡਰ ਗੲੇ, ਸਭ ਨੂੰ ਇਹ ਹੋ ਗਿਆ ਕਿ ਬਰਾਤੀ ਲੜ ਪੲੇ, ਪਰ ਬਰਾਤੀ ਜਗਾ ਮੇਰੇ ਘਰਵਾਲ਼ਾ ਹੀ ਲਾਲ ਪੀਲਾ ਹੁੰਦਾ ਅੰਦਰ ਆਇਆ, ਤੇ ਮੇਰੇ ਤੇ ਜਸ਼ਨ ਦੀਆਂ ਫੋਟੋਆਂ ਸੁੱਟਦਾ ਬੋਲਿਆ, ਇਹ ਕੀ ਹੈ, ਮੈਂ ਦੇਖ ਕੇ ਹੈਰਾਨ ਰਹਿ ਗੲੀ ਕਿ ਜਸ਼ਨ ਇੰਨਾ ਕੁੱਤਾ ਕੰਮ ਵੀ ਕਰ ਸਕਦਾ ਹੈ, ਉਸ ਵਕਤ ਮੈਨੂੰ ਸਮਝ ਨਹੀਂ ਆ ਰਹੀ ਸੀ, ਮੇਰੇ ਘਰਵਾਲ਼ਾ ਕਹਿ ਰਿਹਾ ਸੀ ਕਿ ਮੈਂ ਨਹੀਂ ਇਹਨੂੰ ਲੈਂ ਕੇ ਜਾਣਾ, ਜਿਹੜੀ ਹੁਣ ਤੱਕ ਭਰਾਵਾਂ ਨਾਲ ਖੇਹ ਖਾਂਦੀ ਰਹੀ, ਮੈਂ ਇਸ ਤੋਂ ਕੀ ਕਰਾਉਣਾ, ਮੇਰੇ ਪਾਪੇ ਨੇ ਆਪਦੀ ਪੱਗ ਉਤਾਰ ਕੇ ਉਸ ਮੂਰੇ ਰੱਖ ਦਿੱਤੀ, ਪਰ ਉਹਨੇ ਇੱਕ ਨਾ ਸੁਣੀ, ਉਹਨੇ ਪਾਪਾ ਨੂੰ ਧੱਕੇ ਦਿੰਦੇ ਨੇ ਕਿਹਾ ਸਰਦਾਰ ਜੀ ਜੇ ਘਰ ਦਾ ਘਰ ਚ ਹੀ ਸਰੀ ਜਾਂਦਾ ਸੀ ਤਾਂ ਇੰਨਾ ਬਿਡ ਲਗਾਉਣ ਦੀ ਕੀ ਲੋੜ ਸੀ, ਬਰਾਤ ਚਲੀ ਗੲੀ, ਮੇਰੇ ਪਾਪਾ ਮੈਨੂੰ ਮਾਰਨ ਨੂੰ ਤਿਆਰ ਸੀ, ਪਰ ਸਾਰੇ ਰਿਸ਼ਤੇਦਾਰਾਂ ਨੇ ਪਾਪਾ ਨੂੰ ਰੋਕ ਲਿਆ, ਪਾਪਾ ਇਕੋਂ ਗੱਲ ਕਹਿ ਰਹੇ ਸੀ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਲੈਂ ਜੋ, ਇਸਨੇ ਮੇਰਾ ਨੱਕ ਵਢਾ ਕੇ ਰੱਖ ਦਿੱਤਾ,