ਫੱਕਰ ਗੀਤਕਾਰ, ਸੋਖੀ ਸੁੰਨੜਾ ਵਾਲਾ ਦੇ ਅਕਾਲ ਚਲਾਣੇ ਤੇ ਸੱਤਰੰਗ ਵੱਲੋ ਅਫਸੋਸ

0
789

ਹਾਂਗਕਾਂਗ(ਪਚਬ): ਸੋਖੀ ਸੁੰਨੜਾ ਵਾਲਾ ਜਿਨਾਂ ਨੂੰ ਫੱਕਰ ਸੁਭਾ ਕਾਰਨ ਬਾਬਾ ਸੋਖੀ ਵੀ ਕਿਹਾ ਜਾਂਦਾ ਸੀ, ਇਸ ਦੁਨੀਆਂ ਵਿਚ ਨਹੀ ਰਹੇ। ਉਹ ਦੇ ਇਸ ਅਚਾਨਕ ਚਲਾਣੇ ਤੇ ਸੱਤਰੰਗ ਇੰਟਰਟੇਨਟਜ ਦੇ ਕਸ਼ਮੀਰ ਸਿੰਘ ਸੋਹਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸੋਖੀ ਨੇ ਆਪਣਾ ਸੰਗੀਤ ਸਫ਼ਰ 1965 ਵਿਚ ਸ਼ੁਰੂ ਕੀਤਾ। ਉਨਾਂ ਦਾ ਪਹਿਲਾ ਗੀਤ ਰਾਜ ਗਾਇਕ ‘ਹੰਸ ਰਾਸ ਹੰਸ’ ਜੀ ਦੀ ਅਵਾਜ਼ ਵਿਚ ਰਿਕਾਰਡ ਹੋਇਆ ਜਿਸ ਦੇ ਬੋਲ ਸਨ “ਨਾਲੇ ਹੱਸਦੀ ਤੇ ਨਾਲੇ ਸ਼ਰਮਾਉਦੀ’। ਇਸ ਤੋਂ ਬਾਅਦ ਉਨਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਸਟੇਜ਼ ਦੇ ਵੀ ਬਹੁਤ ਧਨੀ ਸਨ ਅਤੇ ਕਈ ਗਾਇਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਨੇ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਲਈ ਗੀਤ ਲਿਖੇ ਜਿਨਾਂ ਵਿਚ ਖਾਸ ਹਨ, ਮਹੰਮਦ ਸਦੀਕ, ਦੁਰਗਾ ਰੰਗੀਲਾ, ਸਰਬਜੀਤ ਚੀਮਾ, ਕੰਠ ਕਲੇਰ, ਮਦਨ ਸ਼ੌਕੀ ਆਦਿ ਦੇ ਨਾਮ ਵਿਸ਼ੇਸ਼ ਹਨ। ਉਨਾਂ ਦਾ ਇੱਕ ਬਹੁਤ ਮਕਬੂਲ਼ ਗੀਤ ਹਮੇਸ਼ਾ ਯਾਦ ਰਹੇਗਾ “ਫੱਕਰਾਂ ਦੀ ਕੋਈ ਜ਼ਾਤ ਨਹੀਂ ਹੁੰਦੀ” ਜਿਸ ਨੂੰ ਹਰ ਗਾਇਕ ਨੇ ਹਰ ਧਾਰਮਿਕ ਸਮਾਗਮ ਵਿਚ ਗਾ ਕੇ ਵਾਹ ਵਾਹ ਖੱਟੀ।