ਚੰਡੀਗੜ੍ਹ: ਅਕਾਲੀ ਲੀਡਰ ਬੀਬੀ ਜਾਗੀਰ ਕੌਰ ਨੇ ਕਿਹਾ ਹੈ ਕਿ ਉਹ ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਪ੍ਰੋਮੋ ਰਿਲੀਜ਼ ‘ਤੇ ਗਏ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਫਿਲਮ ਵਿੱਚ ਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ ਤੇ ਜਾਣਬੁੱਝ ਤੇ ਵਿਵਾਦ ਉਨ੍ਹਾਂ ਨਾਲ ਜੋੜੇ ਜਾ ਰਹੇ ਹਨ।
ਜਾਗੀਰ ਕੌਰ ਨੇ ਕਿਹਾ ਕਿ ਇਹ ਉਦੋਂ ਪ੍ਰੋਮੋ ਰਿਲੀਜ਼ ਕਰਾਉਣ ਗਏ ਜਦੋਂ ਸ਼੍ਰੋਮਣੀ ਕਮੇਟੀ ਨੇ ਫਿਲਮ ਨੂੰ ਮਾਨਤਾ ਦਿੱਤੀ ਹੋਈ ਸੀ। ਉਨ੍ਹਾਂ ਦਾਅਦਾ ਕੀਤਾ ਕਿ ਉਨ੍ਹਾਂ ਕੋਲ ਧਾਰਮਿਕ ਫਿਲਮ ਦਾ ਪ੍ਰੋਮੋ ਰਿਲੀਜ਼ ਕਰਾਉਣ ਲਈ ਕੁਝ ਲੋਕ ਆਏ ਸੀ। ਇਸ ਲਈ ਉਹ ਸਮਾਗਮ ਵਿੱਚ ਚਲੇ ਗਏ।
ਜਾਗੀਰ ਕੌਰ ਨੇ ਕਿਹਾ, “ਮੈਂ ਪ੍ਰੋਮੋ ਦੇਖਿਆ ਸੀ, ਉਹ ਤਾਂ ਠੀਕ ਸੀ। ਉਸ ‘ਚ ਜੋਤ ਸੀ, ਗੁਰੂ ਨਾਨਕ ਦੇਵ ਦੀ ਅਦਾਕਾਰੀ ਨਹੀਂ ਸੀ। ਇਸੇ ਲਈ ਮੈਂ ਉੱਥੇ ਰੁਕੀ।” ਉਨ੍ਹਾਂ ਕਿਹਾ ਕਿ ਗੁਰੂ ਸਹਿਬਾਨ ਦੀ ਅਦਾਕਾਰੀ ਕੋਈ ਵਿਆਕਤੀ ਨਹੀਂ ਕਰ ਸਕਦਾ। ਆਮ ਵਿਅਕਤੀ ਨੂੰ ਇਸ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।