ਚੀਨ ”ਚ ਛਾਈ ”ਹਿੰਦੀ ਮੀਡੀਅਮ”

0
702

ਮੁੰਬਈ — ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਫਿਲਮ ‘ਹਿੰਦੀ ਮੀਡੀਅਮ’ ਚੀਨ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫਿਲਮ ਨੇ ਚੀਨ ਦੇ ਬਾਕਸ ਆਫਿਸ ‘ਤੇ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਚੀਨ ਦੇ ਪ੍ਰਸ਼ੰਸਕਾਂ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਪਿੱਛਲੇ ਬੁੱਧਵਾਰ ਨੂੰ ਚੀਨ ‘ਚ ਰਿਲੀਜ਼ ਹੋਈ ਸੀ। ਪਹਿਲੇ ਹੀ ਦਿਨ ਫਿਲਮ ਨੇ 22 ਕਰੋੜ ਦੀ ਕਮਾਈ ਕਰ ਲਈ ਸੀ। ਉੱਥੇ ਹੀ ਫਿਲਮ ਨੇ 6 ਦਿਨਾਂ ‘ਚ 23.82 ਮਿਲੀਅਨ (155.10 ਕਰੋੜ)ਦਾ ਕਾਰੋਬਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 23 ਕਰੋੜ ਸੀ। ਭਾਰਤ ‘ਚ ਇਸ ਫਿਲਮ ਨੇ ਕਰੀਬ 100 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ‘ਚ ਲੀਡ ਅਭਿਨੇਤਰੀ ਦੇ ਤੌਰ ‘ਤੇ ਪਾਕਿਸਤਾਨੀ ਅਦਾਕਾਰਾ ਸਭਾ ਕਮਰ ਅਹਿਮ ਭੂਮਿਕਾ ‘ਚ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰਨ ‘ਚ ਸਫਲ ਰਹੇਗੀ।