ਐਕਸਿਸ ਬੈਂਕ ਵਿਕਾਊ ਹੈ?

0
298

ਨਵੀਂ ਦਿੱਲੀ -ਐਕਸਿਸ ਬੈਂਕ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਬੈਂਕ ਦੀ ਸੀ.ਈ.ਓ. ਸ਼ਿਖਾ ਸ਼ਰਮਾ ਦੇ ਕਾਰਜਕਾਲ ਘਟਾਉਣ ਦੀ ਅਪੀਲ ਤੋਂ ਬਾਅਦ ਇਕ ਪਾਸੇ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਖੋਜ ਹੋ ਰਹੀ ਹੈ, ਉੱਥੇ ਦੂਜੇ ਪਾਸੇ ਬੈਂਕ ਦੇ ਵਿਕਣ ਦੀਆਂ ਖ਼ਬਰਾਂ ਵੀ ਤੇਜ਼ ਹੋ ਰਹੀਆਂ ਹਨ | ਏਸ਼ੀਆ ਦੇ ਸਭ ਤੋਂ ਅਮੀਰ ਬੈਂਕਰ ਐਕਸਿਸ ਬੈਂਕ ਨੂੰ ਖ਼ਰੀਦਣ ਲਈ ਬੋਲੀ ਲਗਾ ਸਕਦੇ ਹਨ | ਇਸ ਦਾ ਜ਼ਿਕਰ ਜਾਪਾਨ ਦੀ ਬ੍ਰੋਕਰੇਜ ਫ਼ਰਮ ਨੋਮੁਰਾ ਨੇ ਇਕ ਰਿਪੋਰਟ ਵਿਚ ਕੀਤਾ ਹੈ | ਨੋਮੁਰਾ ਦਾ ਦਾਅਵਾ ਹੈ ਕਿ ਏਸ਼ੀਆ ਦੇ ਸਭ ਤੋਂ ਅਮੀਰ ਬੈਂਕਰ ਉਦੇ ਕੋਟਕ ਬੈਂਕ ਨੂੰ ਖ਼ਰੀਦਣ ਲਈ ਬੋਲੀ ਲਗਾ ਸਕਦੇ ਹਨ | ਇਹ ਉਨ੍ਹਾਂ ਲਈ ਸ਼ਾਨਦਾਰ ਮੌਕਾ ਹੈ | ਜ਼ਿਕਰਯੋਗ ਹੈ ਕਿ ਐਕਸਿਸ ਬੈਂਕ ਦੇਸ਼ ਦਾ ਤੀਜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਬੈਂਕ ਹੈ | ਨੋਮੁਰਾ ਦਾ ਕਹਿਣਾ ਹੈ ਕਿ ਐਕਸਿਸ ਬੈਂਕ ਨੇ ਜ਼ਿਆਦਾਤਰ ਬੈਡ ਲੋਨ ਦੀ ਪਛਾਣ ਪਹਿਲਾਂ ਹੀ ਕਰ ਲਈ ਹੈ | ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੀ ਵਾਰ ਜਦੋਂ ਦੋਵੇਂ ਬੈਂਕਾਂ ਵਿਚਾਲੇ ਰਲੇਵੇਂ ਦੀ ਗੱਲ ਹੋਈ ਸੀ ਉਸ ਤੋਂ ਬਾਅਦ ਤੋਂ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਨੇ ਐਕਸਿਸ ਬੈਂਕ ਨੂੰ 30 ਫ਼ੀਸਦੀ ਨਾਲ ਆਊਟ ਪਰਫਾਰਮ ਕੀਤਾ | ਇਸ ਲਈ ਉਸ ਸਮੇਂ ਦੀ ਤੁਲਨਾ ਵਿਚ ਹੁਣ ਇਹ ਸੌਦਾ ਕਾਫ਼ੀ ਜ਼ਿਆਦਾ ਆਕਰਸ਼ਕ ਹੈ |