ਪ੍ਰਿਅੰਕਾ ਚੋਪੜਾ ਸਮੇਤ ਕਈ ਮਸ਼ਹੂਰ ਸੈਲੀਬ੍ਰਿਟੀਜ਼ ਦਾ ਨਿੱਜੀ ਡਾਟਾ ਹੈਕ

0
454

ਲਾਸ ਏਂਜਲਸ, ਆਈਏਐੱਨਐੱਸ : ਅਮਰੀਕਾ ਦੀ ਮੀਡੀਆ ਤੇ ਐਂਟਰਟੇਨਮੈਂਟ ਲਾਅ ਫਰਮ ਸਾਹਮਣੇ ਪਿ੍ਅੰਕਾ ਚੋਪੜਾ ਸਮੇਤ ਕਈ ਸੈਲੀਬਿ੍ਟੀਜ਼ ਦਾ ਡਾਟਾ ਚੋਰੀ ਹੋਣ ਦਾ ਮਾਮਲਾ ਆਇਆ ਹੈ। ਹੈਕਰਾਂ ਨੇ ਕੰਪਨੀ ਦਾ ਜਿੰਨਾ ਡਾਟਾ ਹੈਕ ਕੀਤਾ ਹੈ, ਉਸਦਾ ਕੁੱਲਸਾਈਜ਼ 756 ਜੀਬੀ ਹੈ ਤੇ ਇਸ ਵਿਚ ਠੇਕੇ, ਨਾਨ ਡਿਸਕਲੋਜ਼ਰ ਐਗਰੀਮੈਂਟ, ਫੋਨ ਨੰਬਰ, ਈ-ਮੇਲ ਐਡਰੈਸ ਤੇ ਨਿੱਜੀ ਚਿੱਠੀਆਂ ਹਨ।
ਫਿਲਮਾਂ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਵੈਰਾਇਟੀਡਾਟਕਾਮ ਦੇ ਮੁਤਾਬਕ, ਜੀਐੱਸਐੱਮਲਲਾਡਾਟਕਾਮ ਨਾਂ ਦੀ ਇਸ ਕੰਪਨੀ ‘ਤੇ ਰੈਂਸਮਵੇਅਰ ਦਾ ਹਮਲਾ ਕਰ ਕੇ ਸੈਲੇਬਿ੍ਟੀ ਨਾਲ ਜੁੜੀ ਜਾਣਕਾਰੀ ਚੋਰੀ ਕੀਤੀ ਗਈ ਹੈ। ਡਾਟਾ ਚੋਰੀ ਦੇ ਸਬੰਧ ‘ਚ ਹੁਣ ਤਕ ਕੰਪਨੀ ਦੇ ਨੁਮਾਇੰਦੇ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਤੇ ਫਿਲਹਾਲ ਇਸਦੀ ਵੈੱਬਸਾਈਟ ਆਫਲਾਈਨ ਹੈ। ਵੈੱਬਸਾਈਟ ‘ਤੇ ਸਿਰਫ਼ ਉਸਦਾ ਲੋਗੋ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਸੈਲੀਬਿ੍ਟੀਜ਼ ਦਾ ਡਾਟਾ ਚੋਰੀ ਕੀਤਾ ਗਿਆ ਹੈ, ਉਨ੍ਹਾਂ ‘ਚ ਲੇਡੀ ਗਾਗਾ, ਮੈਡੋਨਾ, ਨਿਕੀ ਮਿਨਾਜ਼, ਮਾਰੀਆ ਕੈਰੇ, ਨੇਓਮੀ ਕੈਂਪਬੈਲ ਤੇ ਰਾਬਰਟ ਡੀ ਨੀਰੋ ਸਮੇਤ ਕਈ ਹੋਰ ਸਟਾਰ ਹਨ। ਵਿਸ਼ਵ ਸਾਈਬਰ ਕੰਪਨੀਸੋਫੋਸ ਨੇ ਕਿਹਾ ਕਿ ਅਜਿਹੇ ਰੈਂਸਮਵੇਅਰ ਹਮਲਿਆਂ ‘ਚ ਹੈਕਰ ਅਕਸਰ ਪੈਸਿਆਂ ਲਈ ਚੋਰੀ ਕੀਤੇ ਗਏ ਡਾਟਾ ਨੂੰ ਜਨਤਕ ਕਰਨ ਦੀ ਧਮਕੀ ਦਿੰਦਾ ਹੈ, ਪਰ ਇਸ ਮਾਮਲੇ ‘ਚ ਇਸ ਤਰ੍ਹਾਂ ਨਹੀਂ ਹੋਇਆ। ਕੰਪਨੀ ਦੇ ਗਾਹਕਾਂ ‘ਚ ਡਿਸਕਵਰੀ, ਈਐੱਮਆਈ ਮਿਊਜ਼ਿਕ ਗਰੁੱਪ, ਫੇਸਬੁੱਕ, ਐੱਚਬੀਓ, ਆਈਮੈਕਸ, ਐੱਮਟੀਵੀ, ਐੱਨਬੀਏ ਐਂਟਰਟੇਨਮੈਂਟ, ਪਲੇਬੁਆਏ ਇੰਟਰਪ੍ਰਾਈਸਿਜ਼, ਸੈਮਸੰਗ ਇਲੈਕਟ੍ਰਾਨਿਕਸ, ਸੋਨੀ ਕਾਰਪ, ਸਪੋਟੀਫਾਈ, ਟਿ੍ਬੇਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਗਰੁੱਪ ਤੇ ਵਾਈਸ ਮੀਡੀਆ ਗਰੁੱਪ ਹਨ।