ਚੰਡੀਗੜ੍ਹ : ਚੋਥੀ ਅੰਤਰਰਾਸ਼ਟਰੀ ਸਾਹਿਤ ਸੱਮਿਟ ਅਤੇ ਵਰਲਡ ਪੋਇਟਰੀ ਕਾਨਫਰੰਸ, ਚੰਡੀਗੜ੍ਹ ਵਿਚ 6 ਤੋਂ 7 ਨਵੰਬਰ ਤਕ ਆਯੋਜਿਤ ਕੀਤੀ ਗਈ. ਆਜ਼ਾਦ ਫੌਂਡੇਸ਼ਨ ਅਤੇ ਵਲ਼ਡ ਲਿਟਰੇਚਰ ਇੰਡੀਆ ਵਲੋਂ ਆਯੋਜਿਤ ਕੀਤੀ ਗਈ ਜਿਸ ਵਿਚ 70 ਦੇ ਕਰੀਬ ਕਵੀਆਂ ਅਤੇ ਸਾਹਿਤਕਾਰਾਂ ਨੇ ਭਾਗ ਲਿਆ. ਕੰਫ਼ੇਰਨੇਸ ਦੇ ਪ੍ਰੈਸੀਡੈਂਟ ਡਾ ਜਰਨੈਲ ਸਿੰਘ ਆਨੰਦ ਨੇ ਦੱਸਿਆ ਕਿ ਭਾਰਤ ਦੇ ਸਾਰੇ ਹਿਸਿਆਂ ਤੋਂ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਕਾਨਫਰੰਸ ਦੇ ਮੁਖ ਵਿਸ਼ੇ : ਅਜੋਕੇ ਯੁਗ ਵਿਚ ਗਿਰਦੀਆਂ ਕੀਮਤਾਂ ਤੇ ਸਾਹਿਤ ਦੀ ਭੂਮਿਕਾ ਨੂੰ ਲੈ ਕੇ ਵਿਚਾਰ ਰੱਖੇ ਅਤੇ ਕਵਿਤਾਵਾਂ ਪੇਸ਼ ਕੀਤੀਆਂ. ਕਾਨਫਰੰਸ ਦੇ ਅੱਠ ਸੈਸ਼ਨ ਸਨ ਜਿਨਾਂ ਦੀ ਪ੍ਰਧਾਨਗੀ ਸੁਲਝੇ ਹੋਏ ਵਿਦਵਾਨਾਂ ਦੁਆਰਾ ਕੀਤੀ ਗਈ. ਅਮਰੀਕਾ ਤੋਂ ਪ੍ਰਿੰਸਟਨ ਯੂਨੀ. ਦੀ ਪੂਰਵ ਪ੍ਰੋਫੈਸਰ ਡਾ ਮਾਇਆ ਹਰਮਨ ਸੇਕੁਲਿਕ ਕਾਨਫਰੰਸ ਦੇ ਪ੍ਰਧਾਨ ਸਨ ਤੇ ਪ੍ਰਮੁੱਖ ਵਕਤ ਸਨ ਜਵਾਹਰ ਲਾਲ ਨਹਿਰੂ ਯੂਨੀ. ਦੇ ਪੂਰਵ ਇੰਗਲਿਸ਼ ਵਿਭਾਗ ਦੇ ਚੇਅਰਮੈਨ ਡਾ ਹਰੀਸ਼ ਨਾਰੰਗ. ਇਸ ਮੌਕੇ ਤੇ ਡਾ ਆਨੰਦ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਾਹਿਤਕਾਰਾਂ ਦਾ ਦਰਪੇਸ਼ ਬੁਨਿਯਾਦੀ ਮਸਲਿਆਂ ਵਲ ਧਿਆਨ ਦੁਆਇਆ. ਡਾ ਆਨੰਦ ਨੇ ਕਿਹਾ ਕਿ ਸਮਾਜ ਵਿਚ ਫੈਲੀ ਹੋਈ ਨੈਤਿਕ ਅਸਥਿਰਤਾ ਦਾ ਕਾਰਨ ਹੈ ਯੂਨੀਵਰਸਿਟੀਆਂ ਖਾਸ ਕਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਿਲੇਬਸ ਵਿਚੋਂ ਸਾਹਿਤ ਦਾ ਗਾਇਬ ਹੋਣਾ . ਜੇ ਕਰ ਅਸੀਂ ਨੈਤਿਕ ਉਥਾਨ ਚਾਹੁੰਦੇ ਹਾਂ ਤਾਂ ਸਾਨੂੰ ਸਾਹਿਤ ਨੂੰ ਉਸਦਾ ਬਣਦਾ ਸਥਾਨ ਦੇਣਾ ਪਵੇਗਾ. ਡਾ ਹਰੀਸ਼ ਨਾਰੰਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਚਨਾਕਾਰ ਲਈ ਇਹੋ ਗੱਲ ਸਭ ਤੋਂ ਜ਼ਿਆਦਾ ਐਥਿਕਲ ਹੈ ਕਿ ਉਹ ਸੱਚ ਦੇ ਨਾਲ ਖੜਾ ਹੋਵੇ ਤੇ ਜੇ ਜ਼ਰੂਰਤ ਪਵੇ, ਤਾਂ ਲੋਹਾ ਲਵੇ. ਡਾ ਮਾਇਆ ਹਰਮਨ ਸੇਕੁਲਿਕ ਨੇ ਆਪਣੇ ਸੰਖੇਪ ਐਡਰੈੱਸ ਵਿਚ ਕਿਹਾ ਕਿ ਬਹੁਤ ਸਾਰਾ ਸਾਹਿਤ ਅਜਿਹਾ ਛਪ ਰਿਹਾ ਹੈ ਜੋ ਸੈਕੰਡ ਰੇਟ ਹੁੰਦਾ ਹੈ. ਸਮਾਗਮ ਨੂੰ ਬਾਖੂਬੀ ਸੰਚਾਲਿਤ ਡਾ ਪ੍ਰਨੀਤ ਜੱਗੀ ਦੁਆਰਾ ਕੀਤਾ ਗਿਆ ਜੋ ਕਿ ਰਾਜਸਥਾਨ ਵਿਚ ਸਰਕਾਰੀ ਕਾਲਜ ਵਿਚ Assoc ਪ੍ਰੋਫ਼. ਹਨ. ਉਨ੍ਹਾਂ ਵੀ ਇਸੇ ਗੱਲ ਤੇ ਜ਼ੋਰ ਦਿੱਤਾ ਕਿ ਸਾਨੂ ਬੈਸਟ ਸੈੱਟਲਰਜ਼ ਦੀ ਨਹੀਂ, ਬਲਕਿ ਬੈਸਟ ਸਾਹਿਤ ਦੀ ਜ਼ਰੂਰਤ ਹੈ .
ਇਸ ਅਵਸਰ ਤੇ ਮੁਖ ਮਹਿਮਾਨ ਵਜੋਂ ਸ਼. ਭਗੀਰਥ ਚੌਧਰੀ, ਸ਼. ਮੁਕੁਲ ਕੁਮਾਰ, ਡਾ ਲਲਿਤ ਮੋਹਨ ਸ਼ਰਮਾ ਡਾ ਲਕਸਮਿਸਰੀ ਬੈਨਰਜੀ ਅਤੇ ਪੰਜਾਬੀ ਦੇ ਮਹਾਨ ਸਾਹਿਤਕਰ ਪ੍ਰੋਫ਼. ਬ੍ਰਹਮਜਗਦੀਸ਼ ਸਿੰਘ , ਸ਼੍ਰੀ ਵਿਨੋਦ ਖੰਨਾ ਡਾ ਡੀ. ਐੱਸ. ਚੀਮਾ ਹਾਜ਼ਰ ਰਹੇ. ਅਲਗ ਅਲਗ ਕਾਵਿ ਸੇਸ਼ਨਸ ਦੀ ਪ੍ਰਧਾਨਗੀ ਡਾ ਲੈਕਸਮਿਸਰੀ ਬੈਨਰਜੀ [ਪੂਰਵ ਵਾਈਸ ਚਾਂਸਲਰ ਕਲਹਾਂਨ ਯੂਨੀ ਝਾਰਖੰਡ ] ਡਾ ਬੀਨਾ ਸਿੰਘ ਪੂਰਵ ਪ੍ਰੋਫ਼ ਅਤੇ ਮੁਖੀ [ਵਾਰਾਣਸੀ] ਡਾ ਮੋਲੀ ਜੋਸੇਫ [ਪ੍ਰੋਫ਼ ਆਫ ਇੰਗਲਿਸ਼ ਕੇਰਲ ] ਡਾ ਲਲਿਤ ਮੋਹਨ ਸ਼ਰਮਾ [ਪੂਰਵ ਪ੍ਰਿੰਸੀਪਲ ਧਰਮਸਾਲਾ ] ਅਤੇ ਚੰਡੀਗੜ੍ਹ ਤੋਂ ਡਾ ਈ.ਡੀ ਸਿੰਘ ਦੁਆਰਾ ਕੀਤੀ ਗਈ . ਇਸ ਅਵਸਰ ਤੇ 25 ਦੇ ਕਰੀਬ ਪੁਸਤਕਾਂ ਦਾ ਵਰਲਡ ਪ੍ਰੀਮੀਅਰ ਕੀਤਾ ਗਿਆ ਜਿਸ ਵਿਚ ਨੋਟੇਡ ਸਿੱਖ ਵਿਦਵਾਨ ਡਾ ਦਲਵਿੰਦਰ ਸਿੰਘ ਗਰੇਵਾਲ ਦੀਆਂ ਪੰਜ ਪੁਸਕਤਾਂ ਡਾ ਵਿਮੋਚਨ ਕੀਤਾ ਗਿਆ. ਡਾ ਆਨੰਦ ਰਚਿਤ ਮਹਾਕਾਲ ਤ੍ਰਿਲੋਜੀ ਦੀ ਅੰਤਿਮ ਪੁਸਤਕ ਦ ਉਲਟ੍ਰੋਨਿਕ ਏਜ ਅਤੇ ਦ ਰੀਅਲ ਕੋਰਪੋਰ੍ਟ ਦੀ ਵੀ ਘੁੰਡ ਚੁਕਾਰੀ ਕੀਤੀ ਗਈ.
ਡਾ ਲਲਿਤ ਸ਼ਰਮਾ ਦੀ ਤਰਫੋਂ ਸਾਰੇ ਸਮਾਗਮ ਬਾਰੇ ਰਾਏ ਰੱਖੀ ਗਈ ਜਿਸ ਵਿਚ ਊਨਾ ‘ਹਟਸ ਆਫ਼’ ਕਿਹਾ. ਧੰਨਵਾਦ ਦਾ ਮਤਾ ਫੌਂਡੇਸ਼ਨ ਦੇ ਸਕੱਤਰ ਡਾ ਮਨਮਿੰਦਰ ਸਿੰਘ ਆਨੰਦ ਦੁਆਰਾ ਪੇਸ਼ ਕੀਤਾ ਗਿਆ. ਬਹੁਤ ਸਾਰੀਆਂ ਖੁਸ਼ੀਆਂ ਤੇ ਮੁਸਕਰਾਹਟਾਂ ਬਿਖੇਰਦਾ ਹੋਇਆ ਇਹ ਸ਼ਬਦਾਂ ਦਾ ਉਤਸਵ ਬਹੁਤ ਸਾਰੇ ਦਿਲਾਂ ਵਿਚ ਕਵਿਤਾ ਦੀ ਤਾਂਘ ਪੈਦਾ ਕਰਦਿਆਂ ਸਮਾਪਤ ਹੋਇਆ.