ਹਾਂਗਕਾਂਗ(ਪਚਬ): ਕੋਰਨਾ ਦੀ ਰੋਕਧਾਮ ਨੂੰ ਲੈ ਕੇ ਸਰਕਾਰਾਂ ਸਖਤ ਕਦਮ ਚੁੱਕ ਰਹੀਆਂ ਹਨ। ਇਸ ਲਈ ਸਰਕਾਰਾਂ ਵੱਲੋ ਕਈ ਨਿਯਮ ਬਣਾਏ ਗਏ ਹਨ ਜਿਨਾਂ ਵਿਚ ਇਕ ਹੈ ਕਰੋਨਾ ਛੱਕੀ ਵਿਅਕਤੀ ਦਾ 14 ਦਿਨ ਲਈ ਏਤਾਵਾਸ਼ ਵਿਚ ਰਹਿਣਾ।ਇਕ ਭਾਰਤੀ ਵਿਅਕਤੀ ਨੂੰ ਇਸ ਨਿਯਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਪਰ ਉਹ ਆਪਣੇ ਨਿਸਚਤ ਸਥਾਨ ਤੋ ਬਾਹਰ ਗਿਆ ਤੇ ਫੜਿਆ ਗਿਆ। ਬੀਤੇ ਕੱਲ ਅਦਾਲਤ ਨੇ ਉਸ ਨੂੰ 4 ਹਫਤੇ ਲਈ ਜੇਲ ਦੀ ਸਜ਼ਾ ਸੁਣਾਈ। ਇਸ ਕੇਸ ਵਿਚ ਸ਼ਾਮਲ ਵਿਅਕਤੀ ਭਾਰਤੀ ਮੂਲ਼ ਦਾ ਵਿਉਪਾਰੀ ਹੈ ਜੋ ਕਿ 21 ਮਾਰਚ ਨੂੰ ਤੁਰਕੀ ਤੋਂ ਆਇਆ ਸੀ ਤੇ ਸਿਹਤ ਵਿਭਾਗ ਨੇ ਉਸ ਨੂੰ 14 ਦਿਨ ਇਕ ਹੋਟਲ ਵਿਚ ਰਹਿਣ ਲਈ ਕਿਹਾ ਸੀ ਕਿੳ ਜੋ ਉਹ ਹਾਂਗਕਾਂਗ ਵਾਸੀ ਨਹੀ ਸੀ ਤੇ ਉਸ ਦਾ ਇਥੇ ਕੋਈ ਘਰ ਨਹੀ ਸੀ।ਉਸ ਵਿਅਕਤੀ ਦੇ ਵਕੀਲ ਨੇ ਅਦਾਲਤ ਨੂਂੰ ਦੱਸਿਆ ਕਿ ਉਸ ਕੋਲ ਚੀਨ ਵਿਚ ਆਪਣਾ ਘਰ ਹੈ ਇਸ ਲਈ ਉਹ ਉਥੇ ਜਾਣਾ ਚਹੁੰਦਾ ਸੀ ਤੇ ਬਾਰਡਰ ਤੇ ਉਹ ਫੜਿਆ ਗਿਆ। ਵਕੀਲ ਨੇ ਦਸਿਆ ਕਿ ਉਸ ਨੇ ਚੀਨ ਜਾਣ ਸਬੰਧੀ ਸਰਕਾਰ ਤੋ ਮਦਦ ਮੰਗੀ ਤਾਂ ਉਸ ਨੂੰ ਚੀਨ ਜਾਣ ਦੇ ਰਾਸਤੇ ਬਾਰੇ ਇਕ ਵਿਭਾਗ ਨੇ ਦੱਸ ਦਿਤਾ ਤੇ ਉਹ ਇਸ ਨੂੰ ਸਰਕਾਰੀ ਮਨਜੂਰੀ ਸਮਝ ਕੇ ਚੀਨ ਲਈ ਰਵਾਨਾ ਹੋ ਗਿਆ ਜਦ ਕਿ ਉਸ ਨੇ ਸਿਹਤ ਵਿਭਾਗ ਨੂੰ ਵੀ ਫੋਨ ਰਾਹੀ ਸਪੰਰਕ ਕਰਨ ਦੀ ਕੋਸਿਸ ਕੀਤੀ ਪਰ ਉਹ ਸਫਲ ਨਹੀ ਹੋ ਸਕਿਆ। ਉਸ ਨੇ ਵਕੀਲ਼ ਨੇ ਅਦਾਲਤ ਤੋ ਆਪਣੇ ਮੁਅਕਲ ਵੱਲੋ ਕੀਤੀ ਗਲਤੀ ਲਈ ਮੁਆਫੀ ਵੀ ਮੰਗੀ ਪਰ ਜੱਜ ਸਾਹਿਬ ਨੇ ਅਖੀਰ ਨੂੰ ਉਸ ਨੂੰ ਸਜਾ ਸੁਣਾ ਦਿੱਤੀ।































