ਸ਼ੋਸਲ ਡਿਸਟੈਨਸਿੰਗ ਕਾਨੂੰਨ 14 ਦਿਨਾਂ ਲਈ ਹੋਰ ਵਧਾਇਆ

0
920

ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਅੱਜ ਐਲਾਨ ਕੀਤਾ ਕਿ ਸ਼ੋਸਲ ਡਿਸਟੈਨਸਿੰਗ ਸਬੰਧੀ ਜਾਰੀ ਕੀਤਾ ਕਾਨੂੰਨ 14 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਦੀ ਤਾਜ਼ਾ ਮਿਆਦ 23 ਐਪ੍ਰਲ ਨੂੰ ਖਤਮ ਹੋਣੀ ਹੈ।ਹਾਂਗਕਾਂਗ ਵਿਚ ਪਿਛਲੇ ਕਈ ਦਿਨਾਂ ਤੋਂ ਕਰੋਨਾ ਕੇਸਾਂ ਵਿਚ ਕਮੀ ਆਈ ਹੈ ਅਤੇ ਬੀਤੇ ਕੱਲ ਕੋਈ ਵੀ ਕੇਸ ਨਹੀ ਮਿਲਿਆ। ਸ਼ੋਸਲ ਡਿਸਟੈਨਸਿੰਗ ਤਹਿਤ 4 ਤੋਂ ਜਿਆਦਾ ਲੋਕਾਂ ਨੇ ਇਕੱਠੇ ਹੋਣ ਤੇ ਪਾਬੰਦੀ ਸਮੇਤ ਕਈ ਮਨੋਰਜਨ ਵਾਲੇ ਸਥਾਨ ਬੰਦ ਹਨ।ਇਸੇ ਸਮੇਂ ਦੌਰਾਨ 34 ਰੈਸਟੋਰੈਟਾਂ ਨੂੰ ਇਸ ਕਾਨੂੰਨ ਦੀ ਉਲੰਘਨਾਂ ਕਈ ਦੋਸ਼ੀ ਪਾਇਆ ਗਿਆ।