‘ਮਾਸਕ ਨਹੀਂ ਤਾਂ ਤੇਲ ਨਹੀਂ’

0
799

20 ਅਪ੍ਰੈਲ ਤੋਂ ਲੌਕਡਾਊਨ ਦੌਰਾਨ ਕਈ ਖੇਤਰਾਂ ‘ਚ ਥੋੜੀ ਢਿੱਲ ਦਿੱਤੀ ਗਈ ਹੈ। ਅਜਿਹੀ ਸਥਿਤੀ ‘ਚ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਵੀ ਵਧੇਗੀ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 17000 ਨੂੰ ਪਾਰ ਕਰ ਗਈ ਹੈ। ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਦੇਸ਼ ‘ਚ ਕਿਸੇ ਵੀ ਪੈਟਰੋਲ ਪੰਪ ‘ਤੇ ਬਗੈਰ ਮਾਸਕ ਪੈਟਰੋਲ ਨਹੀਂ ਮਿਲੇਗਾ।
ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਬਾਂਸਲ ਨੇ ਕਿਹਾ ਕਿ ਇਹ ਫ਼ੈਸਲਾ ਪੈਟਰੋਲ ਪੰਪ ‘ਤੇ ਕੰਮ ਕਰਦੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਲਿਆ ਗਿਆ ਹੈ। ਇਹ ਦੇਸ਼ ਭਰ ‘ਚ ਲਾਗੂ ਹੈ। ਲੌਕਡਾਊਨ ਦੌਰਾਨ ਪੈਟਰੋਲ ਪੰਪਾਂ ਨੂੰ ਜ਼ਰੂਰੀ ਸੇਵਾਵਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਪੈਟਰੋਲ ਪੰਪਾਂ ‘ਤੇ ਕੰਮ ਕਰ ਰਹੇ ਸਟਾਫ਼ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ‘No mask, No Fuel’ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਮਤਲਬ ਤੁਸੀਂ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾ ਰਹੇ ਹੋ ਤਾਂ ਤੁਹਾਡੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਬਹੁਤ ਸਾਰੇ ਸੂਬਿਆਂ ‘ਚ ਲੋਕਾਂ ਨੂੰ ਲਾਜ਼ਮੀ ਹੈ ਕਿ ਉਹ ਬਾਹਰ ਨਿਕਲਣ ਸਮੇਂ ਆਪਣੇ ਮੂੰਹ ਨੂੰ ਮਾਸਕ ਜਾਂ ਕਿਸੇ ਕੱਪੜੇ ਨਾਲ ਢਕਣ। ਦੱਸ ਦੇਈਏ ਕਿ ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਜੇ ਕੋਈ ਗਾਹਕ ਬਿਨਾਂ ਕੋਈ ਮਾਸਕ ਪਹਿਨੇ ਪੈਟਰੋਲ ਪੰਪ ‘ਤੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੈਟਰੋਲ-ਡੀਜ਼ਲ ਨਹੀਂ ਦਿੱਤਾ ਜਾਵੇਗਾ।