ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਤੁੰਗ-ਚੁੰਗ ਇਲਾਕੇ ਦੀਆਂ ਸੰਗਤਾਂ ਵਲੋਂ ਮੀਰੀ-ਪੀਰੀ ਸੇਵਾ ਸੁਸਾਇਟੀ ਅਧੀਨ 13 ਲੱਖ, 13 ਹਜ਼ਾਰ, 13 ਹਾਂਗਕਾਂਗ ਡਾਲਰ ਦੀ ਰਕਮ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਬਣ ਰਹੀ ਇਮਾਰਤ ਲਈ ਭੇਟ ਕੀਤੀ ਗਈ | ਜ਼ਿਕਰਯੋਗ ਹੈ ਕਿ ਉਪਰੋਕਤ ਰਕਮ ਤੁੰਗ-ਚੁੰਗ ਵਿਖੇ ਗੁਰਦੁਆਰਾ ਸਾਹਿਬ ਉਸਾਰਨ ਲਈ ਇਕੱਤਰ ਕੀਤੀ ਗਈ ਸੀ ਅਤੇ ਸੁਸਾਇਟੀ ਅਤੇ ਸੰਗਤਾਂ ਵਲੋਂ ਖ਼ਾਲਸਾ ਦੀਵਾਨ ਦੀ ਬਣ ਰਹੀ ਇਮਾਰਤ ਵਿਚ ਫੰਡਾਂ ਦੀ ਆ ਰਹੀ ਕਮੀ ਨੂੰ ਵੇਖਦਿਆਂਂ ਇਹ ਰਕਮ ਖ਼ਾਲਸਾ ਦੀਵਾਨ ਨੂੰ ਭੇਟ ਕਰਨ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਗਿਆ | ਖ਼ਾਲਸਾ ਦੀਵਾਨ ਨੂੰ ਉਪਰੋਕਤ ਰਕਮ ਦਾ ਚੈੱਕ ਭੇਟ ਕਰਨ ਮੌਕੇ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ, ਯਸ਼ਪਾਲ ਸਿੰਘ ਚੇਅਰਮੈਨ ਬੋਰਡ, ਪ੍ਰਧਾਨ ਭਗਤ ਸਿੰਘ ਫੂਲ, ਸਕੱਤਰ ਜਗਰੂਪ ਸਿੰਘ ਸੰਗਤਪੁਰਾ, ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਬ, ਸੰਤੋਖ ਸਿੰਘ ਮਾਲੂਵਾਲ, ਨਰਿੰਦਰ ਸਿੰਘ ਬ੍ਰਹਮਪੁਰਾ, ਗੁਲਬੀਰ ਸਿੰਘ ਬਤਰਾ, ਜਗਤਾਰ ਸਿੰਘ ਢੱੁਡੀਕੇ ਅਤੇ ਬਲਵਿੰਦਰ ਸਿੰਘ ਵਾਲੀਆ ਮੰਚ ‘ਤੇ ਹਾਜ਼ਰ ਸਨ |