ਹਾਂਗਕਾਂਗ ਵਿਚ ਆਮ ਹੜਤਾਲ ਜਾਰੀ, ਵਿਖਾਵੇ ਹੋਏ ਹਿੰਸਕ, ਕਈ ਥਾਵਾਂ ਤੇ ਸੜਕਾਂ ਜਾਮ ਤੇ ਅੱਥਰੂ ਗੈਸ

0
597

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਆਮ ਹੜਤਾਲ ਦੇ ਸੱਦੇ ਆ ਅਸਰ ਦੇਖਣ ਨੂੰ ਮਿਲਿਆ । ਸਵੇਰੇ ਰੇਲ ਸੇਵਾਵਾਂ ਵਿਚ ਵੱਡੀ ਰੁਕਾਣਟ ਬਣੀ ਰਹੀ ਜਿਸ ਕਾਰਨ ਜੋ ਲੋਕ ਕੰਮਾਂ ਤੇ ਜਾਣਾ ਚਹੁਦੇ ਹਨ ੳਨਾਂ ਨੂੰ ਮੁਸਕਲਾਂ ਆਈਆ। 200 ਤੋ ਵੱਧ ਉਡਨਾ ਰੱਦ ਹੋ ਗਈਆਂ। ਹਵਾਈ ਅੱਡੇ ਤੇ ਸਿਰਫ 2 ਵਿਚੋ ਸਿਰਫ ਇਕ ਹਵਾਈ ਪੱਟੀ ਦੀ ਹੀ ਵਰਤੀ ਕੀਤੀ ਗਈ ਕਿੳ ਜੋ ਇਕ ਤਿਹਾਈ ਏਅਰ ਟਰੈਫਿਕ ਕਟਰੋਲ ਕਰਨ ਵਾਲੇ ਕਾਮੇ ਹੜਤਾਲ ਤੇ ਚਲੇ ਗਏ। ਇਸ ਦੌਰਾਨ ਹਾਂਗਕਾਂਗ ਸਟਾਕ ਮਾਰਕਿਟ ਵਿਚ 2.8% ਕਮੀ ਦਿਖ ਰਹੀ ਹੈ। ਇਕ ਵਜੇ ਤੱਕ ਰੇਲ ਸੇਵਾ ਆਮ ਵਾਗ ਹੋ ਗਈ ਪਰ ਸਹਿਰ ਦੇ ਵੱਖ ਵੱਖ ਹਿਸਿਆ ਵਿਚ ਰੈਲੀਆਂ ਦਾ ਦੌਰਾ ਸੁਰੂ ਹੋ ਗਿਆ ਜੋ ਦੇਖਦੇ ਹੀ ਦੇਖਦੇ ਹਿੰਸਕ ਹੋ ਗਿਆ। ਪੁਲੀਸ ਨੂੰ ਕਈ ਸੜਕਾਂ ਨੂੰ ਖੁਲਵਾਉਣ ਲਈ ਅੱਥਰੂ ਗੈਸ ਦੀ ਵਾਰਤੋਂ ਕਰਨੀ ਪੈ ਰਹੀ ਹੈ ਤੇ ਵਿਖਵਾਕਾਰੀਆਂ ਨੇ ਕਈ ਪੁਲੀਸ ਸਟੇਸ਼ਨਾਂ ਤੇ ਵੀ ਹਮਲੇ ਕੀਤੇ ਹਨ।