ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਵਿਰੋਧੀ ਅਦੋਲਨ ਤੇਜ ਤੇ ਹਿੰਸਕ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਕਰੀਬ 2 ਹਫਤੇ ਬਾਅਦ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਆਪਣੀ ਟੀਮ ਸਮੇਤ ਪ੍ਰੈਸ ਮਿਲਣੀ ਕੀਤੀ। ਸਵੇਰੇ ਕਰੀਬ 10 ਵਜੇ ਮੀਡੀਆ ਨੂੰ ਮਿਲਦੇ ਸਮੇ ਉਹਨਾਂ ਕਿਹਾ ਕਿ ਬਿੱਲ ਦਾ ਵਿਰੋਧ ਕਰਨ ਵਾਲੇ 70 ਲੱਖ ਹਾਂਗਕਾਂਗ ਵਾਸੀਆਂ ਦੀ ਜਿੰਦਗੀ ਨਾਲ ਜੁਆ ਖੇਡ ਰਹੇ ਤੇ ਚੀਨ ਦੀ ਪ੍ਰਭੂਸੱਤਾ ਨੂੰ ਚਨੌਤੀ ਦੇ ਰਹੇ ਹਨ। ਉਨਾਂ ਨੇ ਇਸ ਸਮੇ ਚੀਨੀ ਝੰਡੇ ਨੂੰ ਸਮੁੰਦਰ ਵਿਚ ਸੁੱਟਣ ਦੀ ਘਟਨਾ ਦਾ ਜਿਕਰ ਕੀਤਾ। ਉਨਾਂ ਕਿਹਾ ਕਿ ੳਹ ਹਰ ਰੋਜ ਵੱਖ ਵੱਖ ਵਰਗਾ ਦੇ ਲੋਕਾਂ ਨੂੰ ਮਿਲਦੇ ਹਨ ਤੇ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਕੋਸ਼ਿਸਾਂ ਜਾਰੀ ਹਨ। ਉਨਾਂ ਕਿਹਾ ਕਿ ਉਹ ਪਹਿਲਾ ਹੀ ਐਲਨਾ ਕਰ ਚੁੱਕੇ ਹਨ ਕਿ ਇਸ ਬਿਲ ਦੀ ਮੌਤ ਹੋ ਚੁਕੀ ਹੈ। ਉਨਾਂ ਅੱਗੇ ਕਿਹਾ ਕਿ ਮੌਜੂਦਾ ਹਲਾਤਾ ਦੌਰਾਨ ਪੁਲੀਸ ਰੋਜਾਨਾ ਮੀਡੀਆ ਨਾਲ ਮਿਲੇਗੀ ਤੇ ਸਰਕਾਰ ਦੇ ਹੋਰ ਵਿਭਾਗ ਵੀ ਸਮੇਂ ਸਮੇਂ ਮੀਡੀਆ ਮਿਲਣੀ ਕਰਨਗੇ। ਮਿਸ ਕੈਰੀ ਲੈਮ ਨੇ ਇਕ ਵਾਰ ਫਿਰ ਦੁਹਰਾਇਆ ਕਿ ਉਹ ਅਤੇ ਉਨਾਂ ਦੀ ਟੀਮ ਦਾ ਕੋਈ ਵੀ ਮੈਬਰ ਅਸਤੀਫਾ ਨਹੀ ਦੇਵੇਗਾ। ਜਦੋਂ ਉਨਾਂ ਨੂੰ ਪੱਛਿਆ ਗਿਆ ਕਿ ਲੋਕਾਂ ਵਿਚ ਕਿਉ ਨਹੀ ਆਉਦੇ ਤਾਂ ਉਨਾਂ ਕਿਹਾ ਕਿ ਉਹ ਜਦ ਵੀ ਐਨਾਲ ਕਰਦੇ ਹਨ ਕਿ ਕਿਸੇ ਸਮਾਗਮ ਵਿਚ ਹਿਸਾ ਲੈਣ ਜਾ ਰਹੇ ਹਨ ਤਾਂ ਕੱਟੜਪੰਧੀ ਉਸ ਦਾ ਪਿੱਛਾ ਕਰਦੇ ਹਨ ਤੇ ਸਮਾਗਮ ਵਿਚ ਰੋਕਾਵਟ ਪਾਉਦੇ ਹਨ। ਇਸ ਲਈ ਉਹ ਸਮਾਗਮਾਂ ਵਿਚ ਜਾਣ ਤੋ ਗੁਰੇਜ ਕਰਦੇ ਹਨ ਅਤੇ ਕਈ ਵਾਰ ਪ੍ਰਬੰਧਕ ਵੀ ਮੌਜੂਦਾ ਹਲਾਤਾਂ ਕਾਰਨ ਉਨਾਂ ਨੂੰ ਨਹੀ ਬੁਲਾਉਦੇ ਕਿ ਜੋ ਹੁਣ ਇਨਸੋਰੈਸ ਬਹੁਤ ਮਹਿੰਗੀ ਪੈਦੀ ਹੈ। ਮੀਡੀਆ ਨਾਲ ਪੁਲੀਸ ਵੱਲੋੰ ਕੀਤੀ ਜੇ ਰਹੇ ਵਰਤਾਰੇ ਬਾਰੇ ਉਨਾਂ ਮੀਡੀਆਂ ਨੂੰ ਬੇਨਤੀ ਕੀਤੀ ਕਿ ਉਹ ਪੁਲੀਸ ਦੀਆਂ ਮਜਬੂਰੀ ਨੂੰ ਸਮਝਣ।