ਹਾਂਗਕਾਂਗ (ਜੰਗ ਬਹਾਦਰ ਸਿੰਘ)-ਪੰਜਾਬੀ ਫੈੱਡਰੇਸ਼ਨ ਆਫ਼ ਕਾਮਰਸ (ਹਾਂਗਕਾਂਗ) ਵਲੋਂ ਇੰਡੀਅਨ ਰੀਕ੍ਰੇਸ਼ਨ ਕਲੱਬ ਵਿਖੇ ਨੌਜਵਾਨਾਂ ਲਈ ਸਿਰਜਣਾਤਮਿਕ ਸ਼ਖ਼ਸੀਅਤ ਉਸਾਰੂ ਰੂਬਰੂ ਪ੍ਰੋਗਰਾਮ ‘ਆਓ ਗੱਲਾਂ ਕਰੀਏ’ ਕਰਵਾਇਆ ਗਿਆ, ਜਿਸ ‘ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਬੈਰਿਸਟਰ ਅਮਰਜੀਤ ਸਿੰਘ ‘ਖੋਸਾ’ ਅਤੇ ਉੱਘੇ ਬਿਜ਼ਨਸਮੈਨ ਕਰਮਜੀਤ ਸਿੰਘ ਜੌਨੀ ਸੰਧੂ ਵਲੋਂ ਆਪਣੀ ਜ਼ਿੰਦਗੀ ਦੇ ਸਫਲ ਤਜ਼ਰਬੇ ਨੌਜਵਾਨਾਂ ਨਾਲ ਸਾਂਝੇ ਕਰਦਿਆਂ ਮਾਰਗ ਦਰਸ਼ਨ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਪੰਜਾਬੀ ਫੈੱਡਰੇਸ਼ਨ ਆਫ਼ ਕਾਮਰਸ ਦੀ ਯੂਥ ਟੀਮ ਵਲੋਂ ਸ਼ਾਨਦਾਰ ਤਰੀਕੇ ਨਾਲ ਨਿਭਾਈ ਗਈ ਅਤੇ ਇਸ ਮੌਕੇ ਕੱਢੇ ਤਿੰਨ ਲੱਕੀ ਡਰਾਅ ਇਨਾਮਾਂ ‘ਚ ਕੈਮਰੇ ਵਾਲਾ ਡਰੋਨ, ਆਈ ਪੈਡ ਅਤੇ 360 ਡਿਗਰੀ ਕੈਮਰਾ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸਮੇਤ ਕਰੀਬ 10 ਕਿੱਤਾ-ਮੁਖੀ ਮਾਹਰਾਂ ਨਾਲ ਹੋਏ ਸਵਾਲ-ਜਵਾਬ ਦੇ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਜ਼ਿੰਦਗੀ ‘ਚ ਕਾਬਲ ਬਣਨ ਅਤੇ ਕਾਮਯਾਬ ਹੋਣ ਦੇ ਬਾ-ਕਮਾਲ ਗੁਰ ਪ੍ਰਾਪਤ ਹੋਏ |