ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਥਿਤ ਇੰਡੀਅਨ ਕੌਂਸਲੇਟ ‘ਚ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ‘ਅੰਮਿ੍ਤ ਮਹਾਂ ਉਤਸਵ’ ਮਨਾਇਆ ਗਿਆ | ਇਸ ਮੌਕੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ | ਭਾਰਤੀ ਕਲਾਕਾਰਾਂ ਵਲੋਂ ਇਸ ਮੌਕੇ ਵੱਖੋ-ਵੱਖ ਭਾਰਤੀ ਨਾਚ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਆਜ਼ਾਦੀ ਦੇ ਜਸ਼ਨਾਂ ‘ਚ ਸ਼ਾਮਿਲ ਹੋਏ ਭਾਰਤੀ ਭਾਈਚਾਰੇ ਅਤੇ ਹੋਰਨਾਂ ਭਾਈਚਾਰਿਆਂ ਤੋਂ ਆਏ ਹੋਏ ਮਹਿਮਾਨਾਂ ਵਲੋਂ ਤਿਰੰਗਾ ਲਹਿਰਾ ਕੇ ਭਾਰਤ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ |