ਹਾਂਗਕਾਂਗ ਦਾ 13 ਵਿਚੋਂ ਇਕ ਵਸਨੀਕ ਕ੍ਰੌੜਪਤੀ

0
246

ਹਾਂਗਕਾਂਗ(ਪਚਬ):ਸਿਟੀ ਬੈਂਕ ਦੇ ਇੱਕ ਸਰਵੇ ਅਨੁਸਾਰ, ਹਾਂਗਕਾਂਗ ਵਿੱਚ 434,000 ਕਰੋੜਪਤੀ ਲੋਕ ਰਹਿੰਦੇ ਹਨ, ਜੋ 21 ਤੋਂ 79 ਸਾਲ ਦੀ ਉਮਰ ਦੇ ਬਾਲਗ ਵਸਨੀਕਾਂ ਦਾ 7.4 ਪ੍ਰਤੀਸ਼ਤ ਬਣਦਾ ਹੈ, ਜਿਸਦਾ ਮਤਲਬ ਹੈ ਕਿ ਸ਼ਹਿਰ ਵਿੱਚ ਰਹਿਣ ਵਾਲੇ ਹਰੇਕ 13 ਲੋਕਾਂ ਵਿੱਚੋਂ ਇੱਕ ਕਰੋੜਪਤੀ ਹੈ।
ਸਿਟੀ ਬੈਂਕ ਨੇ ਮੰਗਲਵਾਰ ਨੂੰ ਆਪਣੇ “ਹਾਂਗਕਾਂਗ ਅਮੀਰ ਅਧਿਐਨ 2021” ਦੇ ਨਤੀਜਿਆਂ ਦਾ ਐਲਾਨ ਕੀਤਾ। ਬੈਂਕ ਨੇ ਅਕਤੂਬਰ 2020 ਤੋਂ ਜਨਵਰੀ 2022 ਦੇ ਵਿਚਕਾਰ ਫੋਨ ਰਾਹੀਂ 21 ਤੋਂ 79 ਸਾਲ ਦੀ ਉਮਰ ਦੇ ਹਾਂਗਕਾਂਗ ਦੇ 3,786 ਵਸਨੀਕਾਂ ਦੀ ਇੰਟਰਵਿਊ ਕੀਤੀ।
ਇਸ ਵਿੱਚ ਪਾਇਆ ਗਿਆ ਕਿ ਸ਼ਹਿਰ ਵਿੱਚ 434,000 ਕਰੋੜਪਤੀ ਹਨ ਜਿਨ੍ਹਾਂ ਦੀ ਸ਼ੁੱਧ ਸੰਪਤੀ 10 ਮਿਲੀਅਨ ਡਾਲਰ (1 ਕਰੋੜ) ਜਾਂ ਇਸ ਤੋਂ ਵੱਧ ਹੈ, ਜੋ ਕਿ ਇਸੇ ਆਬਾਦੀ ਦਾ 7.4 ਪ੍ਰਤੀਸ਼ਤ ਹੈ, ਜੋ ਪਿਛਲੇ ਸਾਲ ਨਾਲੋਂ 15 ਪ੍ਰਤੀਸ਼ਤ ਘੱਟ ਹੈ।