ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਕੋਰਨਾ ਵਾਇਰਸ ਦੀ ਤਾਜ਼ਾ ਸੂਚਾਨਾ ਅਨੁਸਾਰ ਇਕ 56 ਸਾਲਾ ਭਾਰਤੀ ਮੂਲ ਦਾ ਵਿਅਕਤੀ ਇਸ ਦਾ ਤਾਜ਼ਾ ਸਿਕਾਰ ਹੈ। ਇਸ ਵਿਅਕਤੀ ਬਾਰੇ ਪਤਾ ਲੱਗਾ ਹੈ ਕਿ ਹਾਲ ਵਿਚ ਹੀ ਯੂਰਪ ਦੇ ਟੂਰ ਤੋਂ ਵਾਪਿਸ ਆਇਆ ਸੀ। ਇਸ ਤੋ ਇਲਾਵਾ 2 ਦਿਨ ਪਹਿਲਾਂ ਭਾਰਤ ਤੋ ਆਈ ਔਰਤ ਇਸ ਤੋੰ ਪੀੜਤ ਪਾਈ ਗਈ ਸੀ। ਉਸ ਵਾਰੇ ਪਤਾ ਲਗਤ ਹੈ ਕਿ ਦਿੱਲੀ ਤੋ ਕੈਥੈ ਪੇਸਫਿਕ ਦੀ ਉਡਾਨ ਰਾਹੀ ਹਾਂਗਕਾਂਗ ਆਉਣ ਤੋਂ ਬਾਅਦ ਉਸ ਨੇ ਏਅਰ ਪੋਰਟ ਤੋ ਐਮ ਟੀ ਆਰ ਦਾ ਸਫਰ ਕੀਤਾ ਅਤੇ ਅੱਗੇ ਸੈਟਰਲ ਤੋਨ ਉਹ ਨੇ ਘਰ ਜਾਣ ਲਈ ਟੈਕਸੀ ਕੀਤੀ। ਉਸ ਤੋ ਬਾਅਦ ਉਹ ਸੈਟਰਲ, ਚਾਨਚਾਈ, ਕਾਸਬਵੇ ਤੇ ਕੁਨ ਥੌਗ ਸਮੇਤ ਇਕ ਚੀਨੀ ਡਾਕਟਰ ਦੇ ਕਲੀਨਕ ਤੇ ਵੀ ਗਈ।ਸਿਹਤ ਵਿਭਾਗ ਇਸ ਔਰਤ ਦੇ ਸਪੰਰਕ ਵਿਚ ਆਏ ਲੋਕਾਂ ਦੀ ਪਹਿਚਾਣ ਕਰਨ ਵਿਚ ਲੱਗੀ ਗਈ ਹੈ। ਤਾਜ਼ਾ ਸਮਾਚਾਰ ਅਨੁਸਾਰ ਭਾਰਤ ਤੋ ਆਈ ਜੋ ਔਰਤ ਕੋਰੋਨਾ ਤੋ ਪੀੜਤ ਹੈ ਹੁਣ ਉਸ ਦੇ ਪਤੀ ਨੂੰ ਵੀ ਇਸ ਬਿਮਾਰੀ ਤੋ ਪੀੜਤ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਨੇ ਕਰ ਦਿਤੀ ਹੈ। ਹੁਣ ਕੁਲ ਕੇਸ 107 ਹੋ ਗਏ ਹਨ।