ਪਹਿਲੀ ਮਈ ਤੋਂ ਗ਼ੈਰ-ਨਿਵਾਸੀਆਂ ਨੂੰ ਹਾਂਗਕਾਂਗ ‘ਚ ਦਾਖ਼ਲ ਹੋਣ ਦੀ ਇਜਾਜ਼ਤ

0
371

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਕੋਵਿਡ ਨੀਤੀ ਨੂੰ 5ਵੀਂ ਲਹਿਰ ਦੇ ਕਮਜ਼ੋਰ ਹੋਣ ‘ਤੇ ਨਰਮ ਕਰਦਿਆਂ 1 ਮਈ ਤੋਂ ਗ਼ੈਰ-ਨਿਵਾਸੀਆਂ ਨੂੰ ਹਾਂਗਕਾਂਗ ‘ਚ ਦਾਖ਼ਲ ਹੋਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ | ਗ਼ੈਰ ਨਿਵਾਸੀਆਂ ਨੂੰ ਉਡਾਣ ‘ਚ ਸਵਾਰ ਹੋੋਣ ਤੋਂ ਪਹਿਲਾਂ 48 ਘੰਟਿਆਂ ਦੇ ਅੰਦਰ ਨਕਾਰਾਤਕ ਪੀ. ਸੀ. ਆਰ. ਟੈਸਟ ਨਤੀਜਾ ਅਤੇ ਹਾਂਗਕਾਂਗ ‘ਚ 7 ਦਿਨ ਦੇ ਲਾਜ਼ਮੀ ਇਕਾਂਤਵਾਸ ਲਈ ਮਨੋਨੀਤ ਹੋਟਲ ਦੀ ਬੁਕਿੰਗ ਪੇਸ਼ ਕਰਨ ਦੀ ਜ਼ਰੂਰਤ ਹੋਵੇਗੀ | ਹਾਂਗਕਾਂਗ ਪੁੱਜਣ ‘ਤੇ ਯਾਤਰੀਆਂ ਨੂੰ ਇਕ ਹੋਰ ਰੈਪਿਡ ਐਂਟੀਜਨ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ | ਜੇਕਰ ਕਿਸੇ ਉਡਾਣ ‘ਚ ਕੋਵਿਡ ਮਰੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਏਅਰਲਾਈਨ ਦੀ ਮੁਅਤਲੀ ਨੂੰ ਵੀ ਹਫ਼ਤੇ ਤੋਂ ਘਟਾ ਕੇ 5 ਦਿਨ ਕੀਤਾ ਗਿਆ ਹੈ | ਟਰੈਵਲ ਇੰਡਸਟਰੀ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਫੈਨੀ ਯੇਂਗ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕਰਦਿਆਂ ਹਾਂਗਕਾਂਗ ਆਉਣ ਵਾਲੇ ਯਾਤਰੀਆਂ ਦਾ ਸੱਤ ਦਿਨ ਦਾ ਇਕਾਂਤਵਾਸ ਹੋਟਲਾਂ ਦੀ ਬਜਾਏ ਘਰਾਂ ‘ਚ ਕੀਤੇ ਜਾਣ ਦੀ ਮੰਗ ਕੀਤੀ ਹੈ | ਮਹਾਂਮਾਰੀ ਕਾਰਨ ਹਾਂਗਕਾਂਗ ਵਿਚ 300 ਟਰੈਵਲ ੲੰਜਸੀਆਂ ਹੋਣ ਤੋਂ ਬਾਅਦ 1600 ਦੇ ਕਰੀਬ ਏਜੰਸੀਆਂ ਸੇਵਾਵਾਂ ਦੇ ਰਹੀਆਂ ਹਨ ਅਤੇ ਟੂਰ ਗਾਇਡਾਂ ਅਤੇ ਐਸਕਾਟਸ ਦੀ ਗਿਣਤੀ 16000 ਤੋਂ ਘਟ ਕੇ 9000 ਰਹਿ ਗਈ ਹੈ।