ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਦੇ ਚੀਨ ਵਿਚ ਰਵੇਲੇ ਦੇ 26 ਵਰੇ ਪੂਰੇ ਹੋਣ ਦੀ ਖੁਸ਼ੀ ਵਿਚ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਤੇ ਕਈ ਮੁਫਤ ਸਹੂਲਤਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਨਾਂ ਵਿਚੋ ਇਕ ਹੈ ਟਰਾਮ ਦੇ ਮੁਫਤ ਝੂਟੇ। ਪਹਿਲਾਂ ਕਈ ਵਾਰ ਟਰਾਮ ਦਾ ਸਫਰ ਇਕ ਦਿਨ ਲਈ ਮੁਫਤ ਕੀਤਾ ਗਿਆ ਹੈ ਇਸ ਇਸ ਵਾਰ ਇਹ ਸੇਵਾ 5 ਦਿਨਾ ਜਾਰੀ ਰਹੇਗੀ, ਭਾਵ 1-5 ਜੁਲਾਈ ਤੱਕ ਲਓ ਟਰਾਮ ਦੇ ਮੁਫਤ ਝੂਟੇ।