ਧੂੜ-ਮਿੱਟੀ ਤੇ ਵਧਦੇ ਪ੍ਰਦੂਸ਼ਣ ਕਾਰਨ ਸਾਡੀ ਸਕਿੰਨ ਹੀ ਨਹੀਂ, ਵਾਲਾਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਖਾਣ-ਪੀਣ ‘ਚ ਲਾਪਰਵਾਹੀ ਅਤੇ ਬਦਲਦੀ ਜੀਵਨ ਸ਼ੈਲੀ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਹੈ। ਜਦੋਂ ਵਾਲਾਂ ਦੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਵਿਟਾਮਿਨ ਬੀ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਵਿਟਾਮਿਨ ਬੀ ਮਜ਼ਬੂਤ ਤੇ ਸਿਹਤਮੰਦ ਵਾਲਾਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਸੀਂ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਿਹਤਮੰਦ ਵਾਲਾਂ ਲਈ ਵਿਟਾਮਿਨ ਬੀ ਵਾਲੀਆਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਆਂਡੇ :
ਆਂਡੇ ਬਾਇਓਟਿਨ ਦਾ ਚੰਗਾ ਸਰੋਤ ਹਨ, ਜੋ ਸਿਹਤਮੰਦ ਵਾਲਾਂ ਲਈ ਬੀ-ਕੰਪਲੈਕਸ ਵਿਟਾਮਿਨ ਹੈ। ਬਾਇਓਟਿਨ ਵਾਲਾਂ ਦੇ ਪੋਰਸ ਨੂੰ ਮਜ਼ਬੂਤ ਕਰਨ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ।
ਮੱਛੀ :
ਸੈਲਮਨ, ਮੈਕਰੇਲ ਤੇ ਸਾਰਡਾਈਨ ਵਰਗੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਬੀ12 ਨਾਲ ਭਰਪੂਰ ਹੁੰਦੀਆਂ ਹਨ। ਓਮੇਗਾ -3 ਫੈਟੀ ਐਸਿਡ ਵਾਲਾਂ ਦੇ ਰੋਮ ਤੇ ਖੋਪੜੀ ਨੂੰ ਪੋਸ਼ਣ ਦਿੰਦੇ ਹਨ, ਜਦੋਂਕਿ ਵਿਟਾਮਿਨ ਬੀ 12 ਲਾਲ ਰਕਤਾਣੂਆਂ ਦੇ ਉਤਪਾਦਨ ਵਿਚ ਸਹਾਇਤਾ ਕਰਦਾ ਹੈ, ਜੋ ਵਾਲਾਂ ਦੇ ਰੋਮਸ ‘ਚ ਆਕਸੀਜਨ ਅਤੇ ਪੌਸ਼ਟਿਕ ਤੱਤ ਪਹੁੰਚਾਉਂਦੇ ਹਨ।
ਸਾਬਤ ਅਨਾਜ :
ਓਟਸ, ਬ੍ਰਾਊਨ ਰਾਈਸ ਤੇ ਕਵਿਨੋਆ ਵਰਗੇ ਸਾਬਤ ਅਨਾਜ ਬਾਇਓਟਿਨ ਅਤੇ ਫੋਲਿਕ ਐਸਿਡ ਸਮੇਤ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ। ਇਹ ਵਿਟਾਮਿਨ ਸਕੈਲਪ ‘ਚ ਖੂਨ ਦੇ ਗੇੜ ਨੂੰ ਬਿਹਤਰ ਬਣਾਉਣ, ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
ਪੱਤੇਦਾਰ ਸਬਜ਼ੀਆਂ :
ਪੱਤੇਦਾਰ ਹਰੀਆਂ ਸਬਜ਼ੀਆਂ ਜਿਵੇਂ ਪਾਲਕ ਤੇ ਕਾਲੇ ਫੋਲੇਟ ਦੇ ਵਧੀਆ ਸਰੋਤ ਹਨ। ਵਿਟਾਮਿਨ ਬੀ, ਸੈੱਲ ਡਿਵੀਜ਼ਨ ਵਿਚ ਮਦਦ ਕਰਦੇ ਹਨ ਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਵਿੱਚ ਵਿਟਾਮਿਨ ਏ ਤੇ ਸੀ ਵੀ ਹੁੰਦੇ ਹਨ, ਜੋ ਸੀਬਮ ਦੇ ਉਤਪਾਦਨ ‘ਚ ਮਦਦ ਕਰਦੇ ਹਨ, ਜੋ ਕਿ ਸਕੈਲਪ ਲਈ ਕੁਦਰਤੀ ਕੰਡੀਸ਼ਨਰ ਹੈ।
ਮੇਵੇ ਅਤੇ ਬੀਜ :
ਮੇਵੇ ਤੇ ਬੀਜ ਜਿਵੇਂ ਕਿ ਬਦਾਮ, ਅਖਰੋਟ ਤੇ ਅਲਸੀ, ਬਾਇਓਟਿਨ ਅਤੇ ਨਿਆਸੀਨ ਸਮੇਤ ਵਿਟਾਮਿਨ-ਬੀ ਨਾਲ ਭਰਪੂਰ ਹੁੰਦੇ ਹਨ। ਇਹ ਵਿਟਾਮਿਨ ਵਾਲਾਂ ਦੇ ਪੋਰਸ ਨੂੰ ਪੋਸ਼ਣ ਦੇਣ, ਸਕੈਲਪ ਦੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ।
ਬੀਨਸ :
ਦਾਲ, ਛੋਲੇ ਤੇ ਬੀਨਜ਼ ਵਰਗੇ ਫਲ਼ੀਦਾਰ ਪ੍ਰੋਟੀਨ, ਆਇਰਨ ਤੇ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ। ਪ੍ਰੋਟੀਨ ਮਜ਼ਬੂਤ ਅਤੇ ਸਿਹਤਮੰਦ ਵਾਲਾਂ ਲਈ ਜ਼ਰੂਰੀ ਹੈ, ਜਦੋਂਕਿ ਆਇਰਨ ਵਾਲਾਂ ਦੇ ਰੋਮਸ ਨੂੰ ਸਹੀ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਂਦਾ ਹੈ, ਜਿਸ ਨਾਲ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਡੇਅਰੀ ਪ੍ਰੋਡਕਟਸ :
ਦੁੱਧ, ਦਹੀਂ ਤੇ ਪਨੀਰ ਵਰਗੇ ਡੇਅਰੀ ਉਤਪਾਦ ਵਿਟਾਮਿਨ ਬੀ12 ਤੇ ਬਾਇਓਟਿਨ ਦੇ ਚੰਗੇ ਸਰੋਤ ਹਨ। ਇਹ ਵਿਟਾਮਿਨ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਵਾਲਾਂ ਦੀ ਸਮੁੱਚੀ ਸਿਹਤ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ।
ਐਵੋਕਾਡੋ :
ਐਵੋਕਾਡੋ ਅਜਿਹਾ ਫਲ ਹੈ ਜੋ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਖੋਪੜੀ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਵਾਲਾਂ ਦੇ ਰੋਮਸ ਨੂੰ ਉਤੇਜਿਤ ਕਰਦਾ ਹੈ। ਇਸ ਵਿਚ ਬਾਇਓਟਿਨ ਤੇ ਨਿਆਸੀਨ ਸਮੇਤ ਵਿਟਾਮਿਨ ਬੀ ਵੀ ਹੁੰਦਾ ਹੈ, ਜੋ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।