ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਸਦੇ ਭਾਰਤੀ ਭਾਈਚਾਰੇ ਵਲੋਂ ਕਠੂਆ ਜਬਰ ਜਨਾਹ ਕੇਸ ਵਿਚ ਮਾਰੀ ਗਈ ਬੱਚੀ ਆਸਿਫਾ ਨੂੰ ਸ਼ਰਧਾਂਜਲੀ ਦੇਣ ਅਤੇ ਭਾਰਤ ਵਿਚ ਬੱਚੀਆਂ ਦੇ ਹੋ ਰਹੇ ਜਬਰ ਜਨਾਹ ਅਤੇ ਅਮਨ-ਕਾਨੂੰਨ ਦੇ ਵਿਗੜਦੇ ਹਾਲਾਤ ਸਬੰਧੀ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਭਾਰਤ ਸਰਕਾਰ ਤੋਂ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ | ਐਡਮਿਰਲਟੀ ਪਾਰਕ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਬੈਰਿਸਟਰ ਅਮਰਜੀਤ ਸਿੰਘ ਖੋਸਾ, ਨੀਨਾ ਪੁਸ਼ਕਰਨਾ, ਸੁਰਚਨਾ ਕੌਰ, ਬਾਵਾ ਸਿੰਘ ਢਿੱਲੋਂ ਅਤੇ ਬੱਚੀ ਪ੍ਰਭਸ਼ਰਨ ਕੌਰ ਵਲੋਂ ਭਾਵੁਕ ਲਫ਼ਜ਼ਾਂ ਵਿਚ ਭਾਰਤ ਵਿਚ ਜਲਾਲਤ ਭਰਪੂਰ ਵਾਪਰੀਆਂ ਘਟਨਾਵਾਂ ‘ਤੇ ਆਪਣਾ ਵਿਰੋਧ ਪ੍ਰਗਟ ਕਰਦਿਆਂ ਦੋਸ਼ੀਆਂ ਿਖ਼ਲਾਫ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ | ਰੋਸ ਪ੍ਰਦਰਸ਼ਨ ਦੇ ਸੰਚਾਲਕ ਵਕੀਲ ਕਵਿਤਾ ਖੋਸਾ, ਗੁਰਪ੍ਰੀਤ ਗੋਪੀ ਅਤੇ ਬਲਵਿੰਦਰ ਕੌਰ ਗਿੱਲ ਸ਼ਾਂਤਮਈ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ | ਸੁਹਿਰਦ ਭਾਰਤੀਆਂ ਨੂੰ ਨਵੀਂ ਪੀੜ੍ਹੀ ਦੇ ਚੰਗੇ ਭਵਿੱਖ ਲਈ ਹਮੇਸ਼ਾ ਇਕਮੁੱਠ ਰਹਿਣ ਦੀ ਅਪੀਲ ਕੀਤੀ | ਪ੍ਰਦਰਸ਼ਨਕਾਰੀਆਂ ਵਲੋਂ ਕਾਲੀ ਅਤੇ ਚਿੱਟੀ ਪੁਸ਼ਾਕ ਵਿਚ ਮੋਮਬੱਤੀਆਂ ਬਾਲ ਕੇ ਅਤੇ ਫੁੱਲ ਭੇਟ ਕਰ ਕੇ ਬੇਹੱਦ ਭਾਵੁਕ ਮਾਹੌਲ ਸਿਰਜਦਿਆਂ ਮੌਨ ਧਾਰਨ ਕਰਦੇ ਪੀੜਤ ਬੱਚੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ |